ਰੋਪੜ,(ਬਿਊਰੋ)- ਰੂਪਨਗਰ ਦੀ ਪਾਵਰ ਕਲੋਨੀ ਵਿੱਚ ਮਕਾਨ ਨੰਬਰ 62 ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਰੂਪਨਗਰ ਦੇ ਐਸ.ਐਸ.ਪੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਘਰ ‘ਚ ਚਾਰ ਵਿਅਕਤੀ ਰਹਿੰਦੇ ਸਨ, ਜਿਸ ‘ਚ ਪਤੀ ਪਤਨੀ ਅਤੇ ਬੇਟਾ ਬੇਟੀ ਸਨ ਅਤੇ ਘਰ ‘ਚੋਂ ਪਤੀ ਪਤਨੀ ਅਤੇ ਉਸ ਦੀ ਬੇਟੀ ਦੀ ਲਾਸ਼ ਮਿਲੀ ਹੈ ਜਦਕਿ ਬੇਟਾ ਲਾਪਤਾ ਹੈ।ਉਸ ਨੇ ਦੱਸਿਆ ਕਿ ਇਹ ਕਤਲ 3 ਤੋਂ 4 ਦਿਨ ਪਹਿਲਾਂ ਹੋਇਆ ਸੀ ਅਤੇ ਤਿੰਨਾਂ ਦੀਆਂ ਲਾਸ਼ਾਂ ਡੀ ਕੰਬੋਜ ਹੋ ਰਹੀਆਂ ਹਨ। ਪੁਲਿਸ ਅਨੁਸਾਰ ਘਰ ‘ਚੋਂ ਬਦਬੂ ਆਉਣ ‘ਤੇ ਇਲਾਕਾ ਨਿਵਾਸੀ ਨੇ ਇਸ ਦੀ ਸੂਚਨਾ 112 ਨੰਬਰ ‘ਤੇ ਦਿੱਤੀ ਸੀ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕਤਲ ਦਾ ਮਾਮਲਾ ਟਰੇਸ ਕਰਕੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।ਥਰਮਲ ਪਲਾਂਟ ਸਕੂਲ ਦੇ ਸੇਵਾਮੁਕਤ ਅਧਿਆਪਕ ਹਰਚਰਨ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਧੀ ਡਾ: ਚਰਨਪ੍ਰੀਤ ਕੌਰ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦਕਿ ਹਰਚਰਨ ਸਿੰਘ ਦਾ ਪੁੱਤਰ ਘਰੋਂ ਲਾਪਤਾ ਦੱਸਿਆ ਜਾ ਰਿਹਾ ਹੈ।