ਹਠੂਰ,30 ਨਵੰਬਰ-(ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੀ 12 ਵੀਂ ਬਰਸੀਂ ਨੂੰ ਸਮਰਪਿਤ ਧਾਰਮਿਕ ਸਮਾਗਮ ਉਨ੍ਹਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਪੰਥ ਦੇ ਮਹਾਨ ਢਾਡੀ ਅਜਾਇਬ ਸਿੰਘ ਮੋਰਾਵਾਲੀ ਦੇ ਢਾਡੀ ਜੱਥੇ ਨੇ ਵਾਰਾ ਪੇਸ ਕੀਤੀਆ ਅਤੇ ਵੱਖ-ਵੱਖ ਕੀਰਤਨੀ ਜੱਥਿਆ ਨੇ ਕਥਾ ਕੀਰਤਨ ਕੀਤਾ।ਇਸ ਮੌਕੇ ਲੋਕ ਗਾਇਕ ਜੈਜੀ ਬੈਸ ਅਤੇ ਲੋਕ ਗਾਇਕ ਯੁੱਧਵੀਰ ਮਾਣਕ ਨੇ ਆਜੋ ਜਿਨੇ ਨੱਚਣਾ ਖੰਡੇ ਦੀ ਧਾਰ ਤੇ ਗੀਤ ਪੇਸ ਕਰਕੇ ਕੁਲਦੀਪ ਮਾਣਕ ਦੀ ਯਾਦ ਨੂੰ ਤਾਜਾ ਕੀਤਾ।ਇਸ ਮੌਕੇ ਗਾਇਕ ਗੁਰਮੀਤ ਮੀਤ,ਰਣਜੀਤ ਮਣੀ, ਦਲਵਿੰਦਰ ਦਿਆਲਪੁਰੀ,ਪ੍ਰਗਟ ਖਾਨ,ਜਗਦੇਵ ਖਾਨ,ਲੋਕ ਗਾਇਕ ਦਲੇਰ ਪੰਜਾਬੀ,ਹੈਰੀ ਮਾਣਕ,ਦੀਪਾ ਮਾਣਕ, ਕੇਵਲ ਜਲਾਲ,ਤਨਵੀਰ ਗੋਗੀ,ਵਨਜਾਰਾ,ਪਾਲੀ ਦੇਤਵਾਲੀਆ,ਜਸਵੰਤ ਸੰਦੀਲਾ,ਹਾਕਮ ਬਖਤੜੀ ਵਾਲਾ,ਸੋਹਣ ਸਿਕੰਦਰ,ਮਿੰਟੂ ਧਾਲੀਵਾਲ, ਮਾਣਕ ਸੁਰਜੀਤ,ਜੱਸੀ ਯੂ ਕੇ,ਮੇਘਾ ਮਾਣਕ, ਬਲਵੀਰ ਸੇਰਪੁਰੀ, ਮੇਸੀ ਮਾਣਕ,ਜੱਸੀ ਲੌਗੋਵਾਲੀਆ,ਬੂਟਾ ਮੁਹੰਮਦ,ਸੱਤੀ ਖੋਖੇਵਾਲੀਆ,ਗੋਗਾ ਧਾਲੀਵਾਲ,ਬੰਟੀ ਡਾਲੇਵਾਲਾ,ਕਿੱਕਰ ਡਾਲੇਵਾਲਾ,ਚਮਕ ਚਮਕੀਲਾ,ਬਿੱਟੂ ਖੰਨੇਵਾਲਾ,ਸੁਰਿੰਦਰ ਰਕਵਾ,ਨੇਵੀ ਮਾਣਕ ਆਦਿ ਕਲਾਕਾਰਾ ਨੇ ਧਾਰਮਿਕ ਗੀਤ ਪੇਸ ਕਰਕੇ ਆਪੋ-ਆਪਣੀ ਹਾਜਰੀ ਲਗਾਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨੈਸਨਲ ਅਤੇ ਸਟੇਟ ਐਵਾਰਡ ਪ੍ਰਾਪਤ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਵਾਖੂਬੀ ਨਿਭਾਈ।ਅੰਤ ਵਿਚ ਲੋਕ ਗਾਇਕ ਯੁੱਧਵੀਰ ਮਾਣਕ ਨੇ ਸਮੂਹ ਮਹਿਮਾਨਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਬਾਬਾ ਪ੍ਰਕਾਸ ਸਿੰਘ ਰਾਜਗੜ੍ਹ ਵਾਲੇ,ਬੀਬੀ ਸਰਬਜੀਤ ਕੌਰ ਮਾਣਕ,ਸਕਤੀ ਮਾਣਕ,ਜੈਸ਼ ਗਰੇਵਾਲ ਕੈਨੇਡਾ,ਇੰਦਰਜੀਤ ਮਾਨ,ਹਰਮਨ ਕੈਨੇਡਾ, ਗੀਤਕਾਰ ਅਮਰੀਕ ਸਿੰਘ ਤਲਵੰਡੀ, ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਜਗਵੰਤ ਸਿੰਘ ਦੀਨਾ ਥਰੀਕੇ, ਭੁਪਿੰਦਰ ਸਿੰਘ ਸੇਖੋਂ, ਰਵੀ ਦਾਖਾ,ਗੀਤਕਾਰ ਸੇਵਾ ਸਿੰਘ ਨੌਰਥ, ਗੀਤਕਾਰ ਮੇਵਾ ਸਿੰਘ ਨੌਰਥ,ਗਾਇਕਾ ਕੁਲਦੀਪ ਕੌਰ,ਰੁਪਿੰਦਰ ਰੂਬੀ,ਸੁੱਖੀ ਲੋਹਾਰਾ,ਕਲਾਂ ਪ੍ਰੇਮੀ ਰੂਪ ਸਿੱਧੂ ਰਾਮਾਮੰਡੀ,ਰਾਜਾ ਸੰਗਤ ਮੰਡੀ,ਗੀਤਕਾਰ ਬਰਾੜ ਜੰਡਾਵਾਲਾ,ਗੀਤਕਾਰ ਗੋਗੀ ਮਾਨਾਵਾਲਾ,ਲੇਖਕ ਚਰਨ ਸਿੰਘ ਬੰਬੀਹਾ,ਗੁਰਮੁੱਖ ਸਿੰਘ ਜਾਗੀ,ਸਵਰਨ ਸਿੰਘ ਸਹੌਲੀ,ਗੀਤਕਾਰ ਸਰਬਜੀਤ ਸਿੰਘ ਵਿਰਦੀ,ਲੇਖਕ ਸੁਖਬੀਰ ਸੰਧੇ,ਗੁਰਦਾਸ ਕੈੜਾ,ਗੁਰਦਾਸ ਸਿੰਘ ਛੀਨੀਵਾਲ ਖੁਰਦ, ਰਾਕੇਸ ਕੁਮਾਰ ਮੱਖੀ, ਮੋਨੂੰ ਮਾਣਕ, ਰਾਹੁਲ ਲਹਿਰੀ, ਜੋਬਨ ਮਾਣਕ,ਦਮਨ ਮਾਣਕ, ਬਾਦਲ ਸਿੰਘ ਸਿੱਧੂ,ਗੁਰਮੇਲ ਸਿੰਘ ਪ੍ਰਦੇਸੀ,ਚੰਦ ਸਿੰਘ ਧਾਲੀਵਾਲ,ਐਸ ਅਸੋਕ ਭੋਰਾ,ਐਚ ਵਿਰਕ,ਸ਼ਿੰਗਾਰਾ,ਰਾਜਵਿੰਦਰ ਸਿੰਘ ਰਾਏਖਾਨਾ,ਐਸ.ਐਸ ਫਰਾਲਵੀ,ਇਕਬਾਲ ਮੁਹੰਮਦ,ਬਿੰਦਰ ਭਦੌੜ,ਅਸੋਕ ਖੁਮਾਣੋ, ਸਮੂਹ ਗ੍ਰਾਮ ਪੰਚਾਇਤ ਜਲਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।