ਜਗਰਾਉਂ, 4 ਦਸੰਬਰ ( ਪ੍ਰਤਾਪ ਸਿੰਘ) ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੀ ਹੋਈ ਸਲਾਨਾ ਚੋਣ ਸਮੇਂ ਸੰਗਤਾਂ ਨੇ ਲਗਾਤਾਰ 16ਵੀਂ ਵਾਰ ਪ੍ਰਧਾਨਗੀ ਦੀ ਸੇਵਾ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਝੋਲੀ ਪਾਈ। ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਨੂੰ ਸਰਬ ਸੰਮਤੀ ਨਾਲ ਜੈਕਾਰਿਆਂ ਦੀ ਗੂੰਜਾਂ ਨਾਲ ਮੁੱਖ ਸੇਵਾਦਾਰ (ਪ੍ਰਧਾਨ) ਚੁਣ ਲਿਆ ਗਿਆ ਜਿਸ ਦੀ ਇਲਾਕੇ ਦੀਆਂ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ ।ਉਹਨਾਂ ਮੈਂਬਰਾਂ ਦੇ ਫੈਸਲੇ ਨੂੰ ਇੱਕ ਸ਼ਲਾਗਾ ਯੋਗ ਤੇ ਦਰੁਸਤ ਫੈਸਲਾ ਦੱਸਿਆ। ਮੁੱਖ ਸੇਵਾਦਾਰ ਚੁਣੇ ਜਾਣ ਉਪਰੰਤ ਪ੍ਰਿੰਸੀਪਲ ਭੰਡਾਰੀ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਖਿਆ ਕਿ ਜੋ ਸੇਵਾ ਵਾਲੀ ਜਿੰਮੇਵਾਰੀ ਮੈਂਬਰਾਂ ਤੇ ਸੰਗਤਾਂ ਨੇ ਉਹਨਾਂ ਦੇ ਮੋਢਿਆਂ ਦੇ ਪਾਈ ਹੈ ਉਸ ਸੇਵਾ ਨੂੰ ਉਹ ਪੂਰੀ ਤਨਦੇਹੀ ਨਾਲ ਮੈਂਬਰਾਂ ਦੇ ਸਹਿਯੋਗ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਆਖਿਆ ਕਿ ਉਹ ਛੇਤੀ ਹੀ ਅਹੁਦੇਦਾਰ ਤੇ ਮੈਂਬਰਾਂ ਦੀ ਮੀਟਿੰਗ ਸੱਦ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨੂੰ ਧੂਮ ਧਾਮ ਤੇ ਸ਼ਾਨੋ ਸ਼ੁਕਰ ਦੇ ਨਾਲ ਮਨਾਉਣ ਵਾਸਤੇ ਪ੍ਰੋਗਰਾਮ ਉਲੀਕਣਗੇ। ਉਹਨਾਂ ਸਮੂਹ ਮੈਂਬਰਾਂ ਅਹੁਦੇਦਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਸੇਵਾਵਾਂ ਨਿਭਾਉਣ ਵਾਸਤੇ ਯੋਗ ਸਮਝਿਆ ਹੈ। ਇਸ ਮੌਕੇ ਉਹਨਾਂ ਮੈਂਬਰਾਂ ਨੂੰ ਜਿੰਮੇਵਾਰੀਆਂ ਵੰਡਦਿਆ ਹਰਦੇਵ ਸਿੰਘ ਬੋਬੀ ਰਾਵਲਪਿੰਡੀ ਵਾਲੇ ਨੂੰ ਜਨਰਲ ਸਕੱਤਰ, ਜਥੇਦਾਰ ਕੁਲਬੀਰ ਸਿੰਘ ਸਰਨਾ ਚੇਅਰਮੈਨ , ਉਜਲ ਸਿੰਘ ਸਰਪ੍ਰਸਤ ,ਤਰਲੋਕ ਸਿੰਘ ਸਿਡਾਨਾ ਸੀਨੀਅਰ ਮੀਤ ਪ੍ਰਧਾਨ ,ਗੁਰਚਰਨ ਸਿੰਘ ਚੱਡਾ ਵਾਈਸ ਚੇਅਰਮੈਨ, ਇੱਕਬਾਲ ਸਿੰਘ ਨਾਗੀ ਅਤੇ ਗਗਨਦੀਪ ਸਿੰਘ ਸਰਨਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਆਸੂ ਜੂਨੀਅਰ ਮੀਤ ਪ੍ਰਧਾਨ ,ਗੁਰਪ੍ਰੀਤ ਸਿੰਘ ਮੱਕੜ ਸਹਾਇਕ ਸਕੱਤਰ, ਕਾਕੂ ਕੋਹਲੀ ਸਟੋਰ ਕੀਪਰ, ਦੀਪ ਇੰਦਰ ਸਿੰਘ ਭੰਡਾਰੀ ਪ੍ਰਮੁੱਖ ਸਲਾਹਕਾਰ ,ਚਰਨਜੀਤ ਸਿੰਘ ਸਰਨਾ ,ਰਵਿੰਦਰ ਪਾਲ ਸਿੰਘ ਭੰਡਾਰੀ ,ਰਵਿੰਦਰ ਪਾਲ ਸਿੰਘ ਮੈਦ, ਪਵਨਦੀਪ ਸਿੰਘ ਸਾਜਨ,ਅਜੀਤ ਸਿੰਘ ਮਗਲਾਨੀ , ਹਰਵਿੰਦਰ ਸਿੰਘ ਹੈਪੀ ਮੈਂਬਰ ਵਜੋਂ ਸੇਵਾਵਾਂ ਨਿਭਾਉਣਗੇ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੋਰੀ ਗੇਟ ਦੀ ਕੈਬਨਟ ਨੂੰ ਵਧਾਈ ਦਿੰਦਿਆਂ ਸੰਗਤਾਂ ਦੇ ਫੈਸਲੇ ਨੂੰ ਦਰੁਸਤ ਦੱਸਿਆ।