Home Education ਫੌਜ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ...

ਫੌਜ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਸਿਖਲਾਈ ਲਈ ਮੁਫਤ ਕੈਂਪ ਸ਼ੁਰੂ

30
0


ਅੰਮ੍ਰਿਤਸਰ 5 ਦਸੰਬਰ (ਸੰਜੀਵ – ਰੋਹਿਤ) – ਪੰਜਾਬ ਸਰਕਾਰ ਦੇ ਵਿਭਾਗ ਸੀ-ਪਾਈਟ ਆਰਮੀ ਕੈਂਪ (ਆਈ.ਟੀ.ਆਈ) ਰਣੀਕੇ, ਅੰਮ੍ਰਿਤਸਰ ਨਜਦੀਕ ਅਟਾਰੀ ਵਿਖੇ ਨੌਜਵਾਨ ਫੌਜ ਅਤੇ ਪੈਰਾਲਿਮਟਰੀ ਫੋਰਸ ਵਿੱਚ ਭਰਤੀ ਹੋਣ ਦੇ ਇੱਛਕ ਹਨ, ਲਈ ਟਰੇਨਿੰਗ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆ ਕੈਂਪ ਦੇ ਅਧਿਕਾਰੀ ਆਨਰੇਰੀ ਕੈਪਟਨ ਅਜੀਤ ਸਿੰਘ,ਐਜਡੂਟੈਂਟ/ਟਰੇਨਿੰਗ ਅਫਸਰ ਨੇ ਦੱਸਿਆ ਕਿ ਪੈਰਾਮਿਲਟਰੀ ਫੋਰਸ ਜਿਵੇ ਐਸ.ਐਸ.ਬੀ,ਸੀ,ਬੀ.ਐਸ.ਐਫ,ਸੀ.ਆਰ.ਪੀ.ਐਫ,ਸੀ, ਆਈ.ਐਸ.ਐਫ.ਆਈ.ਟੀ.ਬੀ. ਪੀ,ਅਸ਼ਾਮ ਰਾਈਫਲ ਆਦਿ ਵਿੱਚ 75000 ਦੇ ਕਰੀਬ ਵਕੈਨਸ਼ੀ ਨਿਕਲੀ ਹੈ,ਜਿਸ ਵਿੱਚ ਨੌਜਵਾਨ ਮਿਤੀ 24 ਨਵੰਬਰ 2023 ਤੋਂ 28 ਦਸੰਬਰ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।ਬੱਚਿਆਂ ਦੀ ਉਮਰ 18 ਸਾਲ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ।ਐਸ.ਸੀ.ਐਸ.ਟੀ. ਜਾ ਬੀ.ਸੀ ਕੈਟਾਗਰੀ ਦੇ ਬੱਚਿਆਂ ਲਈ 5 ਸਾਲ ਦੀ ਛੋਟ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਅਲਗੇ ਮਹੀਨੇ ਵਿੱਚ ਫੌਜ ਦੀ ਭਰਤੀ ਲਈ ਪ੍ਰੀਕਿਆਂ ਵੀ ਸ਼ੁਰੂ ਹੋ ਜਾਵੇਗੀ।ਇਹਨਾਂ ਸਾਰੀ ਭਰਤੀਆਂ ਦੀ ਤਿਆਰੀ ਲਈ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ ਵਿੱਚ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਬਿਲਕੁਲ ਮੁਫਤ ਕਰਵਾਈ ਜਾ ਰਹੀ ਹੈ । ਬੱਚਿਆਂ ਦੇ ਰਹਿਣ ਲਈ ਮੁਫਤ ਹੋਸਟਲ ਦਾ ਪ੍ਰਬੰਧ ਹੈ ਅਤੇ ਵਧੀਆ ਖਾਣਾ ਵੀ ਨੌਜਵਨਾਂ ਨੂੰ ਬਿਲਕੁਲ ਮੁਫਤ ਦਿੱਤਾ ਜਾ ਰਿਹਾਂ ਹੈ । ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਸਵੀਂ, ਬਾਰਵੀਂ ਦੇ ਸਰਟੀਫਿਕੇਟ,ਆਧਾਰ ਕਾਰਡ,ਜਾਤੀ ਸਰਟੀਫਿਕੇਟ ਦੇ ਨਾਲ ਦੋ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਸੀ-ਪਾਈਟ ਆਰਮੀ ਕੈਂਪ (ਆਈ.ਟੀ.ਆਈ) ਰਣੀਕੇ ਅੰਮ੍ਰਿਤਸਰ ਵਿਖੇ ਜਲਦੀ ਤੋਂ ਜਲਦੀ ਪੁੱਜ ਕੇ ਭਰਤੀ ਦਾ ਫਾਇਦਾ ਉਠਾ ਸਕਦੇ ਹਨ।ਵਧੇਰੇ ਜਾਣਕਾਰੀ ਵਾਸਤੇ ਲਈ ਮੋਬਾਇਲ ਨੰਬਰ 7009317626,9872840492 ਤੇ ਸਪੰਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here