ਜਗਰਾਓਂ, 6 ਦਸੰਬਰ ( ਸੰਜੀਵ ਗੋਇਲ, ਅਨਿਲ ਕੁਮਾਰ )-ਸਿਵਲ ਹਸਪਤਾਲ ਜਗਰਾੳ ਦੇ ਜ਼ੱਚਾ ਬੱਚਾ ਹਸਪਤਾਲ ਨੇ ਐਸ ਐਮ ਓ ਡਾ ਪ੍ਰਤਿਭਾ ਸਾਹੂ ਦੀ ਅਗੁਵਾਈ ਹੇਠ ਲਕਸ਼ੇ ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਅਖਿਲ ਸਰੀਨ ਅਤੇ ਮਾਨੀਸਾ ਮੈਣੀ ਨੇ ਦੱਸਿਆ ਕਿ ਇਹ ਹਸਪਤਾਲ ਪਹਿਲਾਂ ਦੋ ਵਾਰ ਐਨ ਕਿਉ ਏ ਐਸ ਦਾ ਸਰਟੀਫਿਕੇਟ ਪ੍ਰਾਪਤ ਕਰ ਚੁੱਕਾ ਹੈ । ਜਿਸ ਕਰਕੇ ਲਕਸ਼ੇ ਸਰਟੀਫਿਕੇਟ ਲਈ ਸਿਹਤ ਵਿਭਾਗ ਦੇ ਕੁਆਲਟੀ ਪ੍ਰੋਗਰਾਮ ਵਿਭਾਗ ਵੱਲੋਂ ਦਰਖ਼ਾਸਤ ਕੇਂਦਰ ਨੂੰ ਭੇਜੀ ਗਈ । ਇਸ ਕਰਕੇ ਕੇਂਦਰੀ ਟੀਮ ਵੱਲੋਂ 4-5 ਸਤੰਬਰ 23 ਨੂੰ ਚੈਕਿੰਗ ਕੀਤੀ ਗਈ। ਜਿਸ ਵਿੱਚ ਡਾਕਟਰ ਸਾਹਿਬਾਨ , ਨਰਸਿੰਗ ਸਟਾਫ਼ ਅਤੇ ਸਫਾਈ ਸੇਵਕਾਂ ਨੂੰ ਸਵਾਲ , ਕੰਮ , ਵਿਵਹਾਰ ਸੰਬੰਧੀ ਪੁੱਛ ਗਿਛ ਕੀਤੀ ਗਈ ਅਤੇ ਦੇਖਿਆ ਗਿਆ। ਸਾਰੇ ਸਟਾਫ਼ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਕੰਮ ਕਰਦੇ ਤੇ ਜਵਾਬ ਦੇ ਕੇ ਇਸ ਹਸਪਤਾਲ ਨੂੰ ਲਕਸ਼ੇ ਦਾ ਸਰਟੀਫਿਕੇਟ ਪ੍ਰਾਪਤ ਕਰ ਕੇ ਦਿੱਤਾ । ਜੋ ਕਿ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਲਕਸ਼ੇ ਸਟੰਡਰਡ ਸਰਟੀਫਿਕੇਟ ਧਾਰਕ ਹਸਪਤਾਲ ਬਣ ਗਿਆ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰੀ ਟੀਮ ਵੱਲੋਂ ਸਾਰੇ ਪੱਖਾਂ ਤੋਂ ਨਿਰੀਖਨ ਕੀਤਾ ਗਿਆ । ਇਸ ਵਿੱਚ ਲੇਬਰ ਰੂਮ ਤੇ ਮੈਟਰਨਿਟੀ ਉਪਰੇਸ਼ਨ ਥਿਏਟਰ ਦੀ ਜਾਂਚ ਕੀਤੀ ਗਈ । ਇਸ ਜਾਂਚ ਵਿੱਚ ਅਲੱੱਗ ਅਲੱਗ ਮਾਪਦੰਡ ਅਨੁਸਾਰ ਪਰਖਿਆ ਗਿਆ । ਕੇਂਦਰੀ ਟੀਮ ਵੱਲੋਂ ਲੇਬਰ ਰੂਮ ਨੂੰ 91% ਅਤੇ ਮੈਟਰਨਿਟੀ ਉਪਰੇਸ਼ਨ ਥਿਏਟਰ ਨੂੰ 94% ਅੰਕ ਦਿੱਤੇ ਗਏ । ਉਨ੍ਹਾਂ ਕਿਹਾ ਕਿ ਇਹ ਟੀਮ ਵਰਕ ਹੈ, ਜਿਸ ਵਿੱਚ ਸਿਵਲ ਹਸਪਤਾਲ ਅਤੇ ਜ਼ੱਚਾ ਬੱਚਾ ਹਸਪਤਾਲ ਦੇ ਸਾਰੇ ਡਾਕਟਰਾਂ, ਸਟਾਫ਼ ਮੈਂਬਰਾਂ ਅਤੇ ਸਫਾਈ ਸੇਵਕਾਂ ਦਾ ਯੋਗਦਾਨ ਹੈ । ਇਸ ਸਮੇਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਸਿਵਿਲ ਹਸਪਤਾਲ ਪਹੁੰਚ ਕੇ ਐਸ ਐਮ ੳ ਡਾ ਪ੍ਰਤਿਭਾ ਸ਼ਾਹਬ ਅਤੇ ਸਮੁੱਚੇ ਸਟਾਫ ਨੂੰ ਇਸ ਸਫਲਤਾ ਲਈ ਵਧਾਈ ਦਿਤੀ। ਇਸ ਸਮੇਂ ਡਾ ਅਜੈਵੀਰ ਸਿੰਘ , ਡਾ ਮਾਨੀਸਾ ਮੈਣੀ , ਡਾ ਅਖਿਲ ਸਰੀਨ , ਡਾ ਅਨੀਤਾ , ਡਾ ਮਨਪ੍ਰੀਤ ਸਿੰਘ , ਡਾ ਸੁਖਦੀਪ ਕੋਰ, ਡਾ ਮਨੀਤ ਲੂਥਰਾ, ਬਲਵਿੰਦਰ ਕੋਰ ਨਰਸਿੰਗ ਸਿਸਟਰ, ਬਲਜਿੰਦਰ ਕੁਮਾਰ ਹੈਪੀ ਸੀਨੀਅਰ ਫਾਰਮਾਸਿਸਟ, ਹਰਦੇਵ ਸਿੰਘ ਸੀਨੀਅਰ ਫਾਰਮੇਸੀ ਅਫਸਰ, ਸੁਖਜਿੰਦਰ ਕੌਰ , ਕੁਲਵੰਤ ਕੋਰ, ਕਿਰਨਜੀਤ ਕੋਰ, ਸੁਖਵਿੰਦਰ ਕੋਰ , ਪਰਮਜੀਤ ਕੋਰ, ਮਿਸ ਸਪਨਾ, ਮਿਸ ਕਿਰਨਦੀਪ ਕੋਰ, ਮਿਸ ਰਜਨੀ , ਨਾਥਾ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।