Home ਪਰਸਾਸ਼ਨ ਐਸ ਐਸ ਪੀ ਨੇ ਧੁੰਦ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ...

ਐਸ ਐਸ ਪੀ ਨੇ ਧੁੰਦ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਰਿਫਲੈਕਟਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ

30
0


“ਧੁੰਦ ਦੇ ਦਿਨਾਂ ਵਿੱਚ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਡਰਾਈਵਿੰਗ ਕਰਨ ਲਈ ਸੁਝਾਅ ਦਿੱਤੇ”
ਐਸ.ਏ.ਐਸ.ਨਗਰ, 13 ਦਸੰਬਰ, (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਐਸ ਐਸ ਪੀ ਡਾ. ਸੰਦੀਪ ਗਰਗ ਨੇ ਧੁੰਦ ਦੇ ਦਿਨਾਂ ਦੌਰਾਨ ਸੁਰੱਖਿਅਤ ਡਰਾਈਵਿੰਗ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਧੁੰਦ ਦੇ ਦਿਨਾਂ ਵਿੱਚ ਵਾਹਨ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।ਬੁੱਧਵਾਰ ਨੂੰ ਗੋਦਰੇਜ ਐਪਲਾਇੰਸਜ਼ ਮੋਹਾਲੀ ਦੀ ਪਾਰਕਿੰਗ ਵਿਖੇ ਵਪਾਰਕ ਹਲਕੇ ਅਤੇ ਭਾਰੀ ਵਾਹਨਾਂ ਦੇ ਚਾਲਕਾਂ ਨੂੰ ਰਿਫਲੈਕਟਰ ਵੰਡਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਇੱਕੋ ਇੱਕ ਰੋਜ਼ੀ ਰੋਟੀ ਕਮਾਉਣ ਵਾਲੇ ਹਨ, ਇਸ ਲਈ ਆਮ ਤੌਰ ‘ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ , ਉਹਨਾਂ ਨੂੰ ਖਾਸ ਤੌਰ ‘ਤੇ ਧੁੰਦ ਦੇ ਦਿਨਾਂ ਦੌਰਾਨ ਸੁਰੱਖਿਅਤ ਡਰਾਈਵਿੰਗ ਲਈ ਸਮੇਂ-ਸਮੇਂ ‘ਤੇ ਜਾਰੀ ਸਲਾਹਾਂ ‘ਤੇ ਲਾਜ਼ਮੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਵਾਜਾਈ ਸੁਰੱਖਿਆ ਦੇ ਉਦੇਸ਼ਾਂ ਲਈ ਡਰਾਈਵਰਾਂ ਨੂੰ ਕੁੱਲ 1000 ਰਿਫਲੈਕਟਰ ਵੰਡੇ ਜਾਣਗੇ।ਉਨ੍ਹਾਂ ਟਰੱਕਾਂ ਵਾਲਿਆਂ ਅਤੇ ਹੋਰ ਵਾਹਨ ਚਾਲਕਾਂ ਨੂੰ ਘੱਟ (ਨੀਵੇਂ) ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਕਿਉਂਕਿ ਉੱਚੀਆਂ ਬੀਮ ਧੁੰਦ ਵਿੱਚ ਨਮੀ ਦੀਆਂ ਬੂੰਦਾਂ ਨੂੰ ਦਰਸਾਉਂਦੀਆਂ ਹਨ, ਜਿਸ ਨਾਲ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਧੁੰਦ ਬਹੁਤ ਸੰਘਣੀ ਹੈ ਤਾਂ ਕਿਸੇ ਸੁਰੱਖਿਅਤ ਪਾਰਕਿੰਗ ਏਰੀਏ ਵਿੱਚ ਸੜਕ ਤੋਂ ਵਾਹਨ ਹਟਾ ਕੇ ਇੰਤਜ਼ਾਰ ਕੀਤਾ ਜਾਵੇ। ਇਸੇ ਤਰ੍ਹਾਂ, ਵਾਹਨ ਚਾਲਕਾਂ ਨੂੰ ਸੜਕ ਦੇ ਲਗਾਤਾਰ ਆਵਾਜਾਈ ਵਾਲੇ ਹਿੱਸੇ ‘ਤੇ ਰੁਕਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹ ਵਾਹਨਾਂ ਦੀ ਲੜੀਵਾਰ ਟੱਕਰ ਵਿੱਚ ਪਹਿਲੀ ਕੜੀ ਬਣ ਸਕਦੇ ਹਨ।ਉਨ੍ਹਾਂ ਡਰਾਈਵਰਾਂ ਨੂੰ ਸਲਾਹ ਦਿੱਤੀ ਕਿ ਉਹ ਅਚਾਨਕ ਰਫ਼ਤਾਰ ਤੇਜ਼ ਕਰਨ ਅਤੇ ਸੜ੍ਹਕ ਤੇ ਹੌਲੀ ਚੱਲਣ ਵਾਲੇ ਵਾਹਨਾਂ ਨੂੰ ਤੇਜ਼ ਰਫ਼ਤਾਰ ਨਾਲ ਉਲੰਘਣ ਤੋਂ ਵੀ ਗੁਰੇਜ਼ ਕਰਨ।ਡਾ. ਗਰਗ ਨੇ ਸੁਰੱਖਿਅਤ ਢੰਗ ਨਾਲ ਬ੍ਰੇਕ ਲਗਾਉਣ ਲਈ ਅੱਗੇ ਜਾ ਰਹੇ ਵਾਹਨ ਤੋਂ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਵੀ ਕਿਹਾ। ਇਸੇ ਤਰ੍ਹਾਂ, ਆਪਣੇ ਵਾਹਨ ਵਿੱਚ ਧਿਆਨ ਭਟਕਣ ਨੂੰ ਘਟਾਉਣ ਲਈ – ਆਪਣੇ ਸੈਲ ਫ਼ੋਨ ਅਤੇ ਵਾਹਨ ਤੇ ਚੱਲ ਰਹੇ ਸੰਗੀਤ ਨੂੰ ਬੰਦ ਰੱਖ ਕੇ ਆਪਣਾ ਪੂਰਾ ਧਿਆਨ ਸੜ੍ਹਕ ਤੇ ਦਿੱਤਾ ਜਾਵੇ। ਇਸੇ ਤਰਾਂ ਆਪਣੇ ਵਾਹਨ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਸਾਫ਼ ਰੱਖੋ ਅਤੇ ਸੜ੍ਹਕ ਤੇ ਵੱਧ ਤੋਂ ਵੱਧ ਦੇਖਣ ਲਈ ਆਪਣੇ ਡੀਫ੍ਰੋਸਟਰ ਅਤੇ ਵਾਈਪਰ ਦੀ ਰੈਗੂਲਰ ਵਰਤੋਂ ਕਰੋ।ਉਨ੍ਹਾਂ ਗੋਦਰੇਜ ਐਪਲਾਇੰਸਜ਼ ਦੇ ਜਨਰਲ ਮੈਨੇਜਰ ਪ੍ਰਿਤਪਾਲ ਸਿੰਘ, ਲੋਕੇਸ਼ਨ ਇੰਚਾਰਜ ਮੁਰਗੇਸ਼ ਗਾਂਧੀ ਵੱਲੋਂ ਧੁੰਦ ਦੇ ਦਿਨਾਂ ਵਿੱਚ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਟਰੱਕਾਂ ਅਤੇ ਟੈਂਪੂਆਂ ਦੀ ਸੁਰੱਖਿਆ ਅਤੇ ਸਾਵਧਾਨੀ ਦੇ ਪ੍ਰਬੰਧਾਂ ਵਿੱਚ ਜ਼ਿਲ੍ਹਾ ਪੁਲਿਸ ਦੀ ਮਦਦ ਕਰਨ ਲਈ ਧੰਨਵਾਦ ਕੀਤਾ।ਐਸਪੀ (ਟਰੈਫਿਕ ਅਤੇ ਉਦਯੋਗਿਕ ਸੁਰੱਖਿਆ) ਐਚ ਐਸ ਮਾਨ ਨੇ ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਡਰਾਈਵਰਾਂ ਨੂੰ ਸੰਘਣੀ ਧੁੰਦ ਦੀ ਸਥਿਤੀ ਵਿੱਚ ਬਲਿੰਕਰ ਚਾਲੂ ਕਰਕੇ ਹੌਲੀ ਹੌਲੀ ਚੱਲਣ ਲਈ ਕਿਹਾ। ਉਨ੍ਹਾਂ ਵਾਹਨ ਦੇ ਖਰਾਬ ਹੋਣ ਦੀ ਸੂਰਤ ਵਿੱਚ ਸੜ੍ਹਕ ਹਾਦਸੇ ਤੋਂ ਬਚਣ ਲਈ ਆਪਣੇ ਵਾਹਨ ਨੂੰ ਸੜਕ ਤੋਂ ਪਾਸੇ ਕਰਨ ਅਤੇ ਬਲਿੰਕਰ ਚਾਲੂ ਰੱਖਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here