Home Uncategorized ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ਼ (ਲੜਕੀਆਂ) ‘ਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਫੀਸ...

ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ਼ (ਲੜਕੀਆਂ) ‘ਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਫੀਸ ਮੁਆਫੀ ਦਾ ਲਾਹਾ ਲੈਣ ਵਿਦਿਆਰਥੀ – ਡਿਪਟੀ ਕਮਿਸ਼ਨਰ ਸੁਰਭੀ ਮਲਿਕ

84
0



ਲੁਧਿਆਣਾ, 15 ਜੁਲਾਈ ( ਰਿਤੇਸ਼ ਭੱਟ, ਲਿਕੇਸ਼ ਸ਼ਰਮਾਂ) – ਪੰਜਾਬ ਸਰਕਾਰ ਦੀ ”ਮੁੱਖ ਮੰਤਰੀ ਵਜ਼ੀਫਾ ਯੋਜਨਾ” ਤਹਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਪੌਲੀਟੈਕਨਿਕ ਕਾਲਜ਼ (ਲੜਕੀਆਂ) ਲੁਧਿਆਣਾ ਵਿਖੇ ਪਹਿਲੇ ਅਤੇ ਦੂਸਰੇ ਸਾਲ ਦੇ ਸਿੱਧੇ ਦਾਖਲੇ ਦੀ ਫੀਸ ਮੁਆਫ਼ ਕਰਨ ਦਾ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ।

ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਰਕਾਰੀ ਪਂੌਲੀਟੈਕਨਿਕ ਕਾਲਜਾਂ ਵਿੱਚ ਮਿਆਰੀ ਅਤੇ ਸਸਤੀ ਤਕਨੀਕੀ ਸਿਖਿਆ ਪ੍ਰਦਾਨ ਕਰਨ ਲਈ ”ਮੁੱਖ ਮੰਤਰੀ ਵਜ਼ੀਫਾ ਯੋਜਨਾ”ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪਂੌਲੀਟੈਕਨਿਕ ਇੰਜਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

ਸ੍ਰੀਮਤੀ ਮਲਿਕ ਵੱਲੋਂ ਇਸ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੀਮ ਅਧੀਨ ਪੰਜਾਬ ਦੇ ਲੜਕੇ ਅਤੇ ਲੜਕਿਆਂ ਦੀ ਦਸਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊ਼ਸ਼ਨ ਫੀ਼ਸ ਮੁਆਫ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਫੀਸਦ ਫੀਸ ਮੁਆਫ ਹੋਵੇਗੀ, 70 ਤੋਂ 80 ਵਾਲਿਆਂ ਦੀ 80 ਫੀਸਦ, 80 ਤੋਂ 90 ਫੀਸਦ ਵਾਲਿਆਂ ਦੀ 90 ਫੀਸਦ ਅਤੇ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਦੀ ਪੂਰੀ ਫੀਸ ਮੁਆਫ ਹੋਵੇਗੀ।

ਉਨ੍ਹਾਂ ਵਿਸ਼ੇਸ਼ ਤਂੌਰ ‘ਤੇ ਕਿਹਾ ਕਿ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਰਿਸ਼ੀ ਨਗਰ ਲੁਧਿਆਣਾ ਵਿਖੇ ਸਥਿਤ ਜੋ ਕਿ ਲੜਕੀਆਂ ਦਾ ਜਿਲ੍ਹੇ ਭਰ ਵਿੱਚ ਇੱਕੋ ਕਾਲਜ ਹੈ ਇਸ ਲਈ ਤਕਨੀਕੀ ਸਿਖਿਆ ਦੀ ਪੜ੍ਹਾਈ ਕਰਨ ਲਈ ਇਸਦਾ ਦਿਹਾਤੀ ਅਤੇ ਸ਼ਹਿਰੀ ਲੜਕੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ। ਇਸ ਕਾਲਜ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਇਲੈਕਟ੍ਰ਼ੋਨਿਕਸ ਐਂਡ ਕਮਿਊਨੀਕੇਸ਼ਨ ਇੰਜ:, ਕੰਪਿਊਟਰ ਇੰਜ:, ਇਨਫਾਰਮੇਸ਼ਨ ਟੈਕਨਾਲੋਜੀ, ਫੈਸ਼ਨ ਡਿਜਾਇੰਨ, ਗਾਰਮੈਂਟ ਟੈਕਨਾਲੋਜੀ ਅਤੇ ਮਾਡਰਨ ਆਫਿਸ ਪ੍ਰੈਕਟਿਸ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦਾਖਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਤਕਨੀਕੀ ਸਿਖਿਆ ਨੂੰ ਘਰ-ਘਰ ਪਹੁੰਚਾਣ ਦਾ ਸੁਪਨਾ ਪੂਰਾ ਹੋਵੇਗਾ।

LEAVE A REPLY

Please enter your comment!
Please enter your name here