Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸ਼੍ਰੋਮਣੀ ਅਕਾਲੀ ਦਲ ਪਬਿਲਾਂ ਅਤੇ ਅੱਜ ( ਸਥਾਪਨਾ...

ਨਾਂ ਮੈਂ ਕੋਈ ਝੂਠ ਬੋਲਿਆ..?
ਸ਼੍ਰੋਮਣੀ ਅਕਾਲੀ ਦਲ ਪਬਿਲਾਂ ਅਤੇ ਅੱਜ ( ਸਥਾਪਨਾ ਦਿਵਸ ਤੇ ਵਿਸ਼ੇਸ਼ )

40
0


ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸ੍ਰੀ ਅਮਿ੍ਰਤਸਰ ਦਰਬਾਰ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਸਮੇਂ ਉਨ੍ਹੰ ਵਲੋਂ ਸੰਗਤ ਦੇ ਜੂਠੇ ਭਾਂਡੇ ਅਤੇ ਜੋੜੇ ਘਰ ’ਚ ਸ਼ਰਧਾਲੂਆਂ ਦੀਆਂ ਜੁੱਤੀਆਂ ਪਾਲਿਸ਼ ਕਰਨ ਦੀ ਸੇਵਾ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੋ ਨਿਮਰਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਤੁਸੀਂ ਹੁਣ ਦਿਖਾ ਰਹੇ ਹੋ ਜੇਕਰ ਉਹ ਨਿਮਰਤਾ ਨਾਲ ਪਹਿਲਾਂ ਆਪਣੇ ਸਾਸ਼ਨ ਕਾਲ ਦੌਰਾਨ ਦਿਖਾਈ ਹੁੰਦੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਸ਼ਰ ਹੈ ਉਹ ਨਹੀਂ ਹੁੰਦਾ। ਅੱਜ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਕਿ ਆਜ਼ਾਦੀ ਤੋਂ ਵੀ ਪਹਿਲਾਂ ਹੋਂਦ ਵਿਚ ਆਈ ਸੀ। ਜਿਸ ਅਕਾਲੀ ਦਲ ਨੇ ਜਿੱਥੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਇਆ, ਉੱਥੇ ਧਰਮ ਯੁੱਧ ਮੋਰਚਾ, ਐਮਰਜੈਂਸੀ ਵਿਰੁੱਧ ਮੋਰਚਾ ਅਤੇ ਪੰਜਾਬ ਦੇ ਹਿੱਤ ਵਿੱਚ ਅਤੇ ਕੇਂਦਰ ਸਰਕਾਰ ਵਿਰੁੱਧ ਹੋਰ ਕਈ ਤਰ੍ਹਾਂ ਦੇ ਸੰਘਰਸ਼ ਕੀਤੇ ਅਤੇ ਸਫਲਤਾ ਪੂਰਵਕ ਜਿੱਤੇ। ਜਿਸ ਕਾਰਨ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਸਤਿਕਾਰ ਕੀਤਾ। ਪਰ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਧਰਮ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਅੱਜ ਉਸਨੂੰ ਕੋਈ ਪੰਥਕ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਹੁਣ ਅਕਾਲੀ ਦਲ ਬਾਦਲ ਵਿਚ ਪੰਥਕ ਚੇਹਰਾ ਮੌਜੂਦ ਹੀ ਹੈ। ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਕਟੀ ਸ਼ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਚੁੱਕੀ ਹੈ। ਜਿਸ ਤੇ ਸਮੇਂ ਸਮੇਂ ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਆਰ.ਐੱਸ.ਐੱਸ. ਦੇ ਅਜੰਡੇ ਨੂੰ ਅੱਗੇ ਵਧਾਉਣ ਦੇ ਦੋਸ਼ ਲੱਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰੂ ਘਰਾਂ ਦੀ ਕਮਾਈ ਵਿਚ ਸੇਂਧ ਲਗਾਉਣ ਦੇ ਵੀ ਗੰਭੀਰ ਦੋਸ਼ ਲੱਗਦੇ ਰਹੇ। ਬਾਦਲਾਂ ਦੀ ਹਿਟਲਰਸ਼ਾਹੀ ਇਸ ਕਦਰ ਮੰਨੀ ਜਾਂਦੀ ਸੀ ਕਿ ਸ੍ਰਈ ਅਕਾਲ ਤਖਤ ਸਾਹਿਬ ਸਮੇਤ ਹੋਰ ਤਖਤ ਸਾਹਿਬ ਦੇ ਜਥੇਦਾਰ ਵੀ ਉਨ੍ਹੰ ਦੀ ਮਰਜ਼ੀ ਅਨੁਸਾਰ ਨਾ ਚੱਲਣ ਤੇ ੁਰੰਤ ਬਰਖਾਸਤ ਕਰ ਦਿਤੇ ਜਾਂਦੇ ਰਹੇ ਅਤੇ ਇਹੀ ਹਾਲ ਸ਼੍ਰੋਮਣੀ ਗੁਰਦੁਆਆਰਾ ਪ੍ਰਬੰਧਕ ਕਮੇਟੀ ਦਾ ਵੀ ਰਿਹਾ ਹੈ। ਜਿਸਦਾ ਪ੍ਰਦਾਨ ਹੀ ਜੇਬ ਵਿਚੋਂ ਨਿਕਲੀ ਪਰਚੀ ਨਾਲ ਤੈਅ ਹੁੰਦਾ ਰਿਹਾ। ।ਲੰਬੇ ਸਮੇਂ ਤੱਕ ਸੱਤਾ ਦਾ ਅਨੰਦ ਮਾਨਣ ਵਾਲਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਏ ਸਾਸ਼ਨ ਦੌਰਾਨ ਉਹ ਬੱਜਰ ਗਲਤੀਆਂ ਕੀਤੀਆਂ ਜਿਸਦਾ ਖਮਿਆਜਾ ਅੱਜ ਭੁਗਤਨਾ ਪੈ ਰਿਹਾ ਹੈ। ਅੱਜ ਜੋ ਹਾਲਤ ਬਣੀ ਹੋਈ ਹੈ, ਉਸ ਲਈ ਉਹ ਖੁਦ ਜ਼ਿੰਮੇਵਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਚੋਟੀ ਦੇ ਆਗੂ ਜ਼ਰੂਰ ਸੋਚਣ। ਉਨ੍ਹਾਂ ਨੇ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਕਿਹੜੀਆਂ ਗਲਤੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ? ਅਕਾਲੀ ਦਲ ਦੀਆਂ ਗਲਤੀਆਂ ਦੀ ਲਿਸਟ ਬਹੁਤ ਲੰਬੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਬਾਰੇ ਸੱਤਾ ਵਿੱਚ ਰਹਿੰਦਿਆਂ ਕੋਈ ਕਦਮ ਨਹੀਂ ਚੁੱਕਿਆ। ਤਿੰਨ ਖੇਤੀ ਕਾਨੂੰਨਾਂ ਦੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ, ਹਰਸਿਮਰਤ ਕੌਰ ਬਾਦਲ ਵੱਲੋਂ ਖੁੱਲ੍ਹੀ ਹਮਾਇਤ ਅਤੇ ਬਾਅਦ ਵਿੱਚ ਕਿਸਾਨਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਕਾਨੂੰਨਾਂ ਵਿਰੁੱਧ ਬੋਲਣਾ ਅਤੇ ਮਜਬੂਰੀ ਵਿੱਚ ਭਾਜਪਾ ਨਾਲੋਂ ਗਠਜੋੜ ਤੋੜਨਾ ਅਤੇ ਮਜੀਠੀਆ ਵਰਗੇ ਨੇਤਾਵਾਂ ਨਾਲ ਰਿਸ਼ਤੇਦਾਰੀ ਪੁਗਾਉਂਦਿਆਂ ਉਸਨੂੰ ਹਰ ਪ੍ਰਕਾਰ ਦੀ ਖੁੱਲ੍ਹ ਦੇਣੀ ਅਤੇ ਸੱਤਾ ਦਾ ਨਸ਼ਾ ਮਜੀਠੀਆ ਦੇ ਸਿਰ ਚੜ੍ਹ ਬੋਲਿਆ। ਉਨ੍ਹਾਂ ਸੱਤਾ ਦੇ ਨਸ਼ੇ ਵਿਚ ਜਿਥੇ ਕਾਨੂੰਨ ਨੂੰ ਟਿੱਚ ਜਾਣਿਆ ਉਥੇ ਆਪਣੀ ਮਰਜੀ ਨਾਲ ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਠਹਿਰਾਇਆ। ਮਜੀਠੀਆ ਦੀ ਡਿਕਟੇਟਰਸ਼ਿਪ ਦਾ ਨਤੀਜਾ ਭੁਗਤਣ ਵਾਲਿਆਂ ਵਿਚੋਂ ਮੈਂ ਖੁਦ ਵੀ ਇਕ ਹਾਂ. ਜਦੋਂ ਮਰਜੀ ਚਾਹੇ ਮੇਰੇ ਨਾਲ ਗੱਲ ਕਰ ਸਕਦੇ ਹੋ। ਪੰਥ ਨਾਲ ਚੁਸਤੀ ਚਲਾਕੀ ਅਤੇ ਲਾਅ ਐਂਡ ਆਰਡਰ ਨਾਲ ਖਿਲਵਾੜ ਸ਼੍ਰੋਮਣੀ ਅਕਾਲੀ ਦਲ ਦੇ ਖਾਤਮੇ ਦਾ ਕਾਰਨ ਬਣ ਗਿਆ। ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁੜ ਸੱਤਾ ਵਿਚ ਵਾਪਸੀ ਨੂੰ ਇਕ ਪਾਸੇ ਰੱਖ ਕੇ ਮੁੜ ਤੋਂ ਰਾਜਸੀ ਜਮੀਨ ਤਲਾਸ਼ ਕਰਨ ਵਿਚ ਵੀ ਨੱਕ ਨਾਲ ਚਣੇ ਚਬਾਉਣੇ ਪੈ ਰਹੇ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਮੀਨ ਬਚਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਵੀ ਇਹ ਵੱਡੀ ਪ੍ਰਾਪਤੀ ਹੋਵੇਗੀ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਵੀ ਅਜਿਹਾ ਆਗੂ ਨਹੀਂ ਬਚਿਆ ਜੋ ਸਮੇਂ ਦੇ ਹਾਲਾਤਾਂ ਨੂੰ ਆਪਣੇ ਪੱਖ ਵਿਚ ਢਾਲ ਸਕਣ ਦੀ ਮੁਹਾਰਤ ਰੱਖਦਾ ਹੋਵੇ। ਇਸ ਸਮੇਂ ਅਕਾਲੀ ਦਲ ਬਾਦਲ ਵਿੱਚ ਕੇਵਲ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਦੋ ਹੀ ਨੇਤਾ ਹਨ ਜੋ ਆਪਣੇ ਬਿਆਨਬਾਜੀ ਦੀ ਮੁਹਾਰਤ ਨਾਲ ਸੁਰਖੀਆਂ ਵਿਚ ਰੱਹਣ ਦੇ ਆਦਿ ਹਨ। ਜੇਕਰ ਮੁਲਾਂਕਣ ਕੀਤਾ ਜਾਵੇ ਤਾਂ ਪਾਰਟੀ ਨੂੰ ਖੱਡੇ ਲਾਇਨ ਲਗਵਾਉਣ ਲਈ ਬਿਕਰਮ ਮਜੀਠੀਆ ਦਾ ਵੀ ਅਹਿਮ ਯੋਗਦਾਨ ਹੈ। ਜੇਕਰ ਸੁਖਬੀਰ ਬਾਦਲ ਆਪਣੇ ਪਿਤਾ ਦੀ ਵਿਰਾਸਤ ਨੂੰ ਸਫਲਤਾਪੂਰਵਕ ਅੱਗੇ ਲੈ ਕੇ ਚੱਲਣਾ ਚਾਹੁੰਦੇ ਹਨ ਅਤੇ ਇਸ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵਿਚੋਂ ਕਿਨਾਰਾ ਕਰ ਚੁੱਕੇ ਸਾਰੇ ਟਕਸਾਲੀ ਆਗੂਆਂ ਨੂੰ ਸਤਿਕਾਰ ਨਾਲ ਪਾਰਟੀ ਵਿਚ ਵਾਪਿਸ ਲੈ ਕੇ ਆਉਣ। ਬਿਕਰਮ ਮਜੀਠੀਆ ਵਰਗੇ ਰਿਸ਼ਤੇਦਾਰ ਨੂੰ ਰਿਸ਼ਤੇਦਾਰੀ ਪਾਸੇ ਰੱਖ ਕੇ ਸਹੀ ਠਿਕਾਣੇ ਤੇ ਲਿਆਦਾ ਜਾਵੇ। ਖੁਦ ਸੱਤਾ ਦੀ ਲਾਸਸਾ ਨੂੰ ਛੱਡ ਕੇ ਪਾਰਟੀ ਲਈ ਨਿਸ਼ਕਾਮ ਭਾਵਨਾ ਨਾਲ ਇਕ ਵਰਕਰ ਵਾਂਗ ਕੰਮ ਕਰੋ। ਹੁਣ ਦਰਬਾਰ ਸਾਹਿਬ ਜਾ ਕੇ ਨੱਕ ਰਗੜਣ ਅਤੇ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਨਾਲ ਹੀ ਕੰਮ ਨਹੀਂ ਚੱਲਣ ਵਾਲਾ। ਜੇਕਰ ਤੁਸੀਂ ਸਾਰੀ ਅਸਲੀਅਤ ਨੂੰ ਕਬੂਲ ਕਰਕੇ ਇਹ ਕਦਮ ਉਠਾ ਸਕੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਸਥਾਪਕ ਪ੍ਰਕਾਸ਼ ਸਿੰਘ ਬਾਦਲ ਨੂੰ ਤੁਹਾਡੇ ਵਲੋਂ ਸੱਚੀ ਸ਼ਰਧਾਂਜਲੀ ਹੋਵੇਗੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here