ਜਗਰਾਉ, 18 ਦਸੰਬਰ( ਬੌਬੀ ਸਹਿਜਲ, ਧਰਮਿੰਦਰ )-ਰਾਊਡ ਟੇਬਲ ਇੰਡੀਆਂ 202 ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਹੀਦ ਰਛਪਾਲ ਸਿੰਘ ਨਗਰ (ਅਲੀਗੜ੍ਹ) ਦੇ ਨਵੇ ਬਣੇ ਕਮਰਿਆ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਮੈਡਮ ਨਿਰਮਲ ਗਰਗ ਤੇ ਰਜਨੀਸ਼ ਗਰਗ ਤੋਂ ਇਲਾਵਾ ਟੀਮ 202 ਦੇ ਪ੍ਰਮੁੱਖ ਆਹੁਦੇਦਾਰ ਅਤੇ ਸਹਿਯੋਗੀ ਸੁਮਿਤ ਗਰਗ, ਆਸੀਸ ਮਹਿਰਾ, ਮਨੀਸ ਕਪੂਰ, ਆਯੂਸ ਜੈਨ, ਮੋਨਿਕਾ ਅਰੋੜਾ, ਮਾਨਿਕ ਅਗਰਵਾਲ, ਕੁਲਵਿੰਦਰ ਟਿੱਕਾ, ਰਾਜਵੀਰ ਸਿੰਘ ਆਦਿ ਸ਼ਾਮਿਲ ਹੋਏ।ਇਹਨਾਂ ਤੋਂ ਇਲਾਵਾ ਸਮੂਹ ਸਟਾਫ ਤੇ ਨਗਰ ਪੰਚਾਇਤ ਦੇ ਵਿਸ਼ੇਸ਼ ਸੱਦੇ ਨੂੰ ਕਬੂਲਦੇ ਹੋਏ ਸੁਖਦੇਵ ਸਿੰਘ ਬੀ.ਪੀ.ਈ.ਉ ਤੇ ਦੀਪਕ ਸਰਮਾਂ ਐੱਸ.ਆਈ.ਐੱਸ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ।ਪਿੰਡ ਦੇ ਅਧਿਆਪਕਾਂ ਮੈਡਮ ਜਤਿੰਦਰ ਕੌਰ, ਜੋ ਕਿ ਪਿੰਡ ਦੇ ਵਿਕਾਸ ਲਈ ਆਪਣੇ ਅਣਥੱਕ ਯਤਨਾਂ ਲਈ ਜਾਣੇ ਜਾਦੇ ਹਨ, ਨੇ ਪ੍ਰੋਗਰਾਮ ਵਿਚ ਪਹੁੰਚੇ ਸਮੁੱਚੇ ਮਹਿਮਾਨਾਂ ਨੂੰ ਜੀ ਆਇਆ ਕਿਹਾ।ਇੱਥੇ ਦੱਸਣਯੋਗ ਹੈ ਕਿ ਮੈਡਮ ਨਿਰਮਲ ਗਰਗ ਦਾ ਪਰਿਵਾਰ ਸਿੱਖਿਆਂ ਦੇ ਖੇਤਰ ਵਿਚ ਸਕੂਲੀ ਇਮਰਾਤਾਂ ਬਣਵਾਕੇ ਅਤੇ ਵਿਦਿਆਰਥੀਆਂ ਨੂੰ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਕੇ ਪਿਛਲੇ ਲੰਬੇ ਸਮੇ ਤੋਂ ਸੇਵਾ ਕਰ ਰਿਹਾ ਹੈ।ਇਸ ਮੌਕੇ ਆਯੂਸ ਜੈਨ ਪ੍ਰੋਜੈਕਟਕਨਵੀਨਰ, ਸੁਮਿਤ ਗਰਗ ਏਰੀਆ ਚੇਅਰਮੈਨ ਅਤੇ ਮੁਨੀਸ ਕਪੂਰ ਟੇਬਲ ਚੇਅਰਮੈਨ ਰਾਊਡ ਟੇਬਲ 202 ਨੇ ਆਪਣੇ ਪ੍ਰੋਜੈਕਟ ਅਤੇ ਕਾਰਜਾਂ ਬਾਰੇ ਆਏ ਪਤਵੰਤੇ ਸੱਜਣਾਂ ਨੂੰ ਜਾਣੂੰ ਕਰਵਾਇਆ।ਸੁਖਦੇਵ ਸਿੰਘ ਬੀ.ਪੀ.ਈ.ਉ ਨੇ ਇਸ ਉਪਰਾਲੇ ਦੀ ਸਲਾਘਾ ਕੀਤੀ ਤੇ ਟੀਮ ਇੰਡੀਆ 202 ਦੀ ਇਸ ਸਹਾਇਤਾਂ ਲਈ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ ਦੀ ਅਗਵਾਈ ਵਿਚ ਗ੍ਰਾਂਮ ਪੰਚਾਇਤ ਤੇ ਪਤਵੰਤੇ ਸੱਜਣਾਂ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਮਨਜੋਤ ਸਿੰਘ ਜਵੰਦਾ ਯੂ.ਕੇ ਨੇ 50 ਹਜਾਰ ਅਤੇ ਸਾਬਕਾ ਸਰਪੰਚ ਪਰਵਿੰਦਰ ਸਿੰਘ ਸਿੱਧਵਾਂ ਖੁਰਦ ਨੇ 11 ਹਜਾਰ ਰੁਪਏ ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜਰ ਸਨ।