ਮਹਿਤਾਬ ਸ਼ੈਲਰ ਛੱਜਾਵਾਲ ਦਾ ਮੁਨੀਮ ਕਮਲ ਵੀ ਮਾਮਲੇ ਵਿੱਚ ਨਾਮਜ਼ਦ
ਜਗਰਾਓਂ, 6 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਚੋਰੀ ਦੇ ਸਰਕਾਰੀ ਚੌਲ ਖਰੀਦ ਮਾਮਲੇ ’ਚ ਗ੍ਰਿਫਤਾਰ ਮਹਿਤਾਬ ਸ਼ੈਲਰ ਛੱਜਾਵਾਲ ਦੇ ਮਾਲਕ ਜਗਮੋਹਨਦੀਪ ਬਾਂਸਲ ਉਰਫ ਮਿੰਟੂ ਵਾਸੀ ਮੁਹੱਲਾ ਸ਼ਾਸਤਰੀ ਨਗਰ ਜਗਰਾਓਂ ਨੂੰ ਉਸ਼ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ਨੂੰ ਅਦਾਲਤ ਨੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਸ਼ੇਲਾਰ ਦੇ ਮੁਨੀਮ ਕਮਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਵੱਲੋਂ ਪਨਗ੍ਰੇਨ ਏਜੰਸੀ ਦੇ ਇੱਕ ਗੋਦਾਮ ਦੇ ਸੁਪਰਵਾਈਜ਼ਰ ਅਤੇ ਇੱਕ ਟਰੱਕ ਡਰਾਈਵਰ ਨੂੰ 150 ਬੋਰੀਆਂ ਚੌਲਾਂ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਪੁੱਛਗਿੱਛ ਕਰਨ ’ਤੇ ਮਹਿਤਾਬ ਸ਼ੈਲਰ ਛੱਜੋਵਾਲ ਦੇ ਮਾਲਕ ਜਗਮੋਹਨਦੀਪ ਬਾਂਸਲ ਉਰਫ਼ ਮਿੰਟੂ ਵਾਸੀ ਮੁਹੱਲਾ ਸ਼ਾਸਤਰੀ ਨਗਰ, ਜਗਰਾਉਂ ਨੂੰ ਗਿਰਫਤਾਰ ਕੀਤਾ ਗਿਆ ਸੀ। ਹੁਣ ਜਗਮੋਹਣਦੀਪ ਬਾਂਸਲ ਤੋਂ ਪੁੱਛਗਿਛ ਉਪਰੰਤ ਉਸਦੇ ਸ਼ੈਲਰ ਦੇ ਮੁਨੀਮ ਕਮਲ ਨੂੰ ਨਾਮਜਦ ਕੀਤਾ ਗਿਆ ਹੈ।
