Home ਸਭਿਆਚਾਰ ਸਾਹਿਤ ਸਭਾ ਜਗਰਾਉਂ ਵਲੋਂ ਸਰਦੂਲ ਸਿੰਘ ਲੱਖਾ ਦੀ ਪੁਸਤਕ “ਮੈਂ ਸਕੂਲ ਬੋਲਦਾਂ...

ਸਾਹਿਤ ਸਭਾ ਜਗਰਾਉਂ ਵਲੋਂ ਸਰਦੂਲ ਸਿੰਘ ਲੱਖਾ ਦੀ ਪੁਸਤਕ “ਮੈਂ ਸਕੂਲ ਬੋਲਦਾਂ ” ਦਾ ਲੋਕ ਅਰਪਣ

34
0

ਜਗਰਾਉਂ , 24 ਦਸੰਬਰ ( ਵਿਕਾਸ ਮਠਾੜੂ, ਧਰਮਿੰਦਰ )-ਸਾਹਿਤ ਸਭਾ ਦੀ ਵਿਸ਼ੇਸ਼ ਬੈਠਕ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਦਸ਼ਮ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਘਰਸ਼ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਮੀਟਿੰਗ ਦੀ ਅਰੰਭਤਾ ਤੋਂ ਪਹਿਲਾਂ ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਤੇ ਹੋਰਨਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਉਪਰੰਤ ਸਭਾ ਵਲੋਂ ਜਨਵਰੀ ਦੇ ਪਹਿਲੇ ਹਫ਼ਤੇ ਬਖਤਾਵਰ ਸਿੰਘ ਦਿਓਲ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਾਹਿਤਕ ਸਮਾਗਮ ‘ਸਾਹਿਤ ਸਭਾ ਦੀ ਭੂਮਿਕਾ ‘ਤੇ ਚਰਚਾ ਹੋਈ। ਉਪਰੰਤ ਸਭਾ ਦੇ ਵਾਰਸ਼ਿਕ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰਾਂ ਹੋਈਆਂ।ਇਸ ਦੇ ਨਾਲ ਹੀ ਸਭਾ ਵਲੋਂ ਦਿੱਤੇ ਜਾਣ ਵਾਲੇ ਸਲਾਨਾ ਪੁਰਸਕਾਰਾਂ ਬਾਰੇ ਵੀ ਸੁਝਾਅ ਮੰਗੇ ਗਏ।ਇਸ ਮੌਕੇ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਘਰਸ਼ ਤੇ ਫਲਸਫ਼ੇ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।ਇਸ ਮੌਕੇ ਸਭਾ ਦੇ ਸਰਗਰਮ ਮੈਂਬਰ ਸਰਦੂਲ ਸਿੰਘ ਲੱਖਾ ਦੀ ਪੁਸਤਕ “ਮੈਂ ਸਕੂਲ ਬੋਲਦਾਂ ” ਲੋਕ ਅਰਪਣ ਕੀਤੀ।ਇਸ ਮੌਕੇ ਨਵੀਂ ਪੁਸਤਕ ਸਬੰਧੀ ਸਰਦੂਲ ਸਿੰਘ ਲੱਖਾ ਨੇ ਆਖਿਆ ਕਿ ਮੈਂ ਸਕੂਲ ਬੋਲਦਾਂ ਪੁਸਤਕ ਸਮੇਂ ਦੀ ਬੁੱਕਲ ਵਿੱਚ ਛੁਪਿਆ ਇਕ ਯਥਾਰਥ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਸ ਪੁਸਤਕ ਨੂੰ ਸਕੂਲਾਂ ਕਾਲਜਾਂ ਦੀਆਂ ਲਾਇਬਰੇਰੀਆਂ ਤੱਕ ਪੁੱਜਦਾ ਕਰਨ।ਇਸ ਮੌਕੇ ਕਰਮ ਸਿੰਘ ਸੰਧੂ, ਦਲਜੀਤ ਕੌਰ ਹਠੂਰ, ਹਰਬੰਸ ਸਿੰਘ ਅਖਾੜਾ, ਅਵਤਾਰ ਜਗਰਾਓਂ, ਹਰਕੋਮਲ ਬਰਿਆਰ, ਰਾਜਦੀਪ ਸਿੰਘ ਤੂਰ, ਸਰਦੂਲ ਸਿੰਘ ਲੱਖਾ,ਮੇਜਰ ਸਿੰਘ ਛੀਨਾ, ਗੁਰਦੀਪ ਸਿੰਘ ਹਠੂਰ ,ਅਜੀਤ ਪਿਆਸਾ, ਕੁਲਦੀਪ ਸਿੰਘ ਲੋਹਟ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here