Home crime ਰੇਤ ਦੀ ਕਾਲਾਬਾਜ਼ਾਰੀ ਦੇ ਬਾਵਜੂਦ ਰੇਤ ਦਾ ਬਾਜਾਰੀ ਭਾਅ 35 ਤੋਂ 40...

ਰੇਤ ਦੀ ਕਾਲਾਬਾਜ਼ਾਰੀ ਦੇ ਬਾਵਜੂਦ ਰੇਤ ਦਾ ਬਾਜਾਰੀ ਭਾਅ 35 ਤੋਂ 40 ਰੁਪਏ ਫੁੱਟ

47
0


ਰੋਜ਼ਾਨਾ ਸੈਂਕੜੇ ਟਿੱਪਰ, ਵੱਡੇ ਟਰਾਲੇ ਅਤੇ ਟਰਾਲੀਆਂ ਨਿਕਲ ਰਹੀਆਂ ਹਨ ਸੱਤਲੁਜ ਦਰਿਆ ਚੋਂ
ਜਗਰਾਉਂ, 24 ਦਸੰਬਰ ( ਭਗਵਾਨ ਭੰਦੂ, ਜਗਰੂਪ ਸੋਹੀ )-ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੇਤ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਕਾਫੀ ਰੌਲਾ ਪਿਆ ਸੀ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੀ ਚੰਨੀ ਸਰਕਾਰ ਨੇ ਰੇਤੇ ਦੀ ਕੀਮਤ 5 ਰੁਪਏ ਪ੍ਰਤੀ ਫੁੱਟ ਤੈਅ ਕੀਤੀ ਸੀ। ਜਦੋਂ ਤੱਕ ਉਹ ਸੱਤਾ ’ਚ ਰਹੀ ਉਦੋਂ ਤੱਕ ਬਜ਼ਾਰ ’ਚ 5 ਤੋਂ 10 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਮਿਲਦੀ ਸੀ। ਪਰ ਰੇਤ ਦੀ ਕਾਲਾਬਾਜ਼ਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਰੇਤ ਦੀ ਕਾਲਾਬਾਜ਼ਾਰੀ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਲ ਨਾਕਾਮ ਸਾਬਿਤ ਹੋਈ। ਸਾਰੇ ਦਾਅਵਿਆਂ ਦੇ ਬਾਵਜੂਦ ਵੀ ਇਸ ਸਮੇਂ ਰੇਤ ਬਾਜਾਰ ਵਿਚ 35 ਤੋਂ 40 ਰੁਪਏ ਫੁੱਟ ਮਿਲ ਰਹੀ ਹੈ। ਸਰਕਾਰ ਨੇ ਪੰਜਾਬ ਭਰ ਵਿੱਚ ਸਰਕਾਰੀ ਰੇਤ ਦੀਆਂ ਖੱਡਾਂ ਨੂੰ ਖੋਲ੍ਹਣ ਦੇ ਦਾਅਵੇ ਕੀਤੇ ਅਤੇ 5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣ ਦਾ ਵਾਅਦਾ ਕੀਤਾ ਪਰ ਖੱਡਾਂ ਖੋਲ੍ਹਣ ਤੋਂ ਬਾਅਦ ਵੀ ਰੇਤ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ। ਪਿਛਲੇ 15 ਦਿਨਾਂ ਤੋਂ ਜਗਰਾਓਂ ਇਲਾਕੇ ਵਿੱਚ ਰੇਤ ਦੀ ਵੱਡੀ ਮਾਤਰਾ ਵਿੱਚ ਨਿਕਾਸੀ ਕੀਤੀ ਜਾ ਰਹੀ ਹੈ। ਇਕੱਲੀ ਰਾਏਕੋਟ ਰੋਡ ’ਤੇ ਹੀ ਦਿਨ ਵੇਲੇ 50 ਦੇ ਕਰੀਬ ਵੱਡੇੇ ਟਿੱਪਰ, ਵੱਡੇ ਟਰੱਕ ਅਤੇ ਟਰਾਲੀਆਂ ਨਿਕਲ ਰਹੀਆਂ ਹਨ। ਇਹ ਸਿਰਫ ਇਕ ਹਿੱਸਾ ਹੈ, ਜਦਕਿ ਸਤਲੁਜ ਦਰਿਆ ਤੋਂ ਲੈ ਕੇ ਜਲੰਧਰ ਸਾਈਡ, ਲੁਧਿਆਣਾ ਸਾਈਡ, ਮੋਗਾ ਸਾਈਡ ਤੱਕ ਸਾਰੀਆਂ ਸੜਕਾਂ ’ਤੇ ਇੰਨੀ ਹੀ ਵੱਡੀ ਗਿਣਤੀ ਵਿਚ ਰੇਤ ਨਾਲ ਭਰੇ ਵੱਡੇ ਵਾਹਨ ਦਿਨ ਵੇਲੇ ਇੱਥੋਂ ਲੰਘਦੇ ਦੇਖੇ ਜਾਂਦੇ ਹਨ ਅਤੇ ਰਾਤ ਦੇ ਹਨੇਰੇ ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ। ਵਰਨਣਯੋਗ ਹੈ ਕਿ ਸਤਲੁਜ ਦਰਿਆ ਤੋਂ ਵੱਖ-ਵੱਖ ਥਾਵਾਂ ਤੋਂ ਨਿਕਲਣ ਵਾਲੇ ਰੇਤ ਨਾਲ ਭਰੇ ਵਾਹਨ ਜਗਰਾਓਂ ਆਉਣ ਤੋਂ ਪਹਿਲਾਂ ਥਾਣਾ ਸਿੱਧਵਾਂਬੇਟ ਦੇ ਸਾਹਮਣੇ ਤੋਂ ਲੰਘਦੇ ਹਨ। ਜਦੋਂ ਜਗਰਾਓਂ ਪਹੁੰਚਦੇ ਹਨ ਤਾਂ ਸ਼ਹਿਰ ਦੇ ਮੇਨ ਬੱਸ ਅੱਡਾ ਚੌਕ ਦੇ ਬਿਲਕੁਲ ਵਿਚਕਾਰ ਟਰੈਫਿਕ ਪੁਲੀਸ ਚੌਕੀ ਹੈ। ਜਿਥੇ ਦਿਨ ਰਾਤ ਮੁਲਾਜਮ ਤਾਇਨਾਤ ਰਹਿੰਦੇ ਹਨ। ਉਥੋਂ ਤਿੰਨਾਂ ਪਾਸਿਆਂ ਤੋਂ ਮੋਗਾ ਵਾਲੇ ਪਾਸੇ, ਲੁਧਿਆਣਾ ਵਾਲਾ ਪਾਸਾ ਅਤੇ ਰਾਏਕੋਟ ਵਾਲਾ ਪਾਸਾ ਪੈਂਦਾ ਹੈ। ਇਥੋਂ ਜਦੋਂ ਰੇਤ ਦੇ ਵੱਡੇ ਵਾਹਨ ਭਰ ਕੇ ਵੱਡੀ ਗਿਣਤੀ ਵਿਚ ਦਿਨ ਰਾਤ ਨਿਕਲਦੇ ਹਨ ਤਾਂ ਉਹ ਰਾਏਕੋਟ ਵਾਲੇ ਪਾਸੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਟਰੈਫਿਕ ਪੁਲਿਸ ਦਾ ਦਫ਼ਤਰ, ਫਿਰ ਡੀ.ਐਸ.ਪੀ. ਜਗਰਾਉਂ ਦਾ ਦਫ਼ਤਰ, ਫਿਰ ਐਸ.ਪੀ. ਸਪੈਸ਼ਲ ਦਾ ਦਫ਼ਤਰ, ਫਿਰ ਐਸ.ਐਸ.ਸੀ. ਦਾ ਦਫ਼ਤਰ ਅਤੇ ਅੰਤ ਵਿੱਚ ਰਾਏਕੋਟ ਰੋਡ ਤੇ ਥਣਾ ਸਿਟੀ ਆਉਂਦਾ ਹੈ। ਰੇਤ ਦੀ ਇਹ ਕਾਲਾਬਾਜਾਰੀ ਇਨਾਂ ਸਭ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਹੁੰਦੀ ਹੈ। ਪਰ ਉਪਰ ਤੋਂ ਲੈ ਕੇ ਹੇਠਾਂ ਤੱਕ ਕਿਸੇ ਵੀ ਪੁਲਿਸ ਕਰਮਚਾਰੀ/ਅਧਿਕਾਰੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਦੋਂ ਕਿ ਸਿੱਧਵਾਂਬੇਟ ਇਲਾਕੇ ਦੇ ਕਈ ਪਿੰਡਾਂ ਵਿਚੋਂ ਨਜਾਇਜ਼ ਮਾਇਨਿੰਗ ਦੀ ਚਰਚਾ ਰੋਜਾਨਾ ਹੋ ਰਹੀ ਹੈ। ਇਹ ਟਿੱਪਰ, ਵੱਡੀਆਂ ਟਰਾਲੀਆਂ ਅਤੇ ਟਰਾਲੇ ਸੈਂਕੜੇ ਦੀ ਗਿਣਤੀ ਵਿੱਚ ਦਿਨ-ਰਾਤ ਨਿਕਲਣ ਸਬੰਧੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਕਿ ਇੰਨੀ ਵੱਡੀ ਮਾਤਰਾ ਵਿੱਚ ਰੇਤਾ ਸਰਕਾਰੀ ਖੱਡਾਂ ਵਿੱਚੋਂ ਸਪਲਾਈ ਹੁੰਦਾ ਹੈ ਜਾਂ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਇਲਾਕੇ ਵਿੱਚ ਤਿੰਨ ਸਰਕਾਰੀ ਖੱਡਾਂ ਚੱਲ ਰਹੀਆਂ ਹਨ। ਜੇਕਰ ਰੇਤ ਦੀ ਢੋਆ-ਢੁਆਈ ਕਰਨ ਵਾਲੇ ਇਨ੍ਹਾਂ ਵਾਹਨਾਂ ਕੋਲ ਖੱਡ ਵਿੱਚੋਂ ਰੇਤ ਚੁੱਕਣ ਲਈ ਪਾਸ ਨਹੀਂ ਹੈ ਤਾਂ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here