Home ਸਭਿਆਚਾਰ ਡਾ. ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਹੋਇਆ ਲੋਕ-ਅਰਪਣ’

ਡਾ. ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਹੋਇਆ ਲੋਕ-ਅਰਪਣ’

37
0


ਚੰਡੀਗੜ੍ਹ 25 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਕਰਵਾਏ ਗਏ ਭਰਵੇਂ ਸਮਾਗਮ ਵਿਚ ਉੱਘੀ ਲੇਖਿਕਾ ਡਾ. ਹਰਬੰਸ ਕੌਰ ਗਿੱਲ ਦਾ ਤਾਜ਼ਾਤਰੀਨ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਲੋਕ ਅਰਪਣ ਕੀਤਾ ਗਿਆ ਅਤੇ ਇਸ ਤੇ ਵਿਚਾਰ ਚਰਚਾ ਹੋਈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਅਦਬੀ ਸ਼ਖ਼ਸੀਅਤਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਕਵਿਤਾ ਕੁਦਰਤੀ ਬਖਸ਼ਿਸ਼ ਹੈ ਜਿਹੜੀ ਡਾ. ਹਰਬੰਸ ਕੌਰ ਗਿੱਲ ਦੇ ਹਿੱਸੇ ਵੱਡੇ ਰੂਪ ਵਿਚ ਆਈ ਹੈ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਡਾ. ਗਿੱਲ ਇਸ ਰੁੱਝੇ ਹੋਏ ਦੌਰ ਦੀ ਲੇਖਿਕਾ ਹੈ ਜਿਸਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਤੇ ਸ਼ਾਨਦਾਰ ਕਾਰਜ ਕੀਤਾ ਹੈ। ਡਾ. ਗੁਰਦੇਵ ਸਿੰਘ ਗਿੱਲ ਨੇ ਪ੍ਰਧਾਨਗੀ ਮੰਡਲ ਨਾਲ ਜਾਣ ਪਛਾਣ ਕਰਾਂਉਦਿਆਂ ਕਿਹਾ ਕਿ ਇਹ ਕਿਤਾਬ ਮੋਹ-ਮੁਹੱਬਤ ਅਤੇ ਮਮਤਾ ਭਰੇ ਮਾਨਵੀ ਰਿਸ਼ਤਿਆਂ ਦੀਆਂ ਅਸੀਮ ਪਰਤਾਂ ਦਾ ਸ਼ਾਬਦਿਕ ਪਰਤੌ ਹੈ। ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿਚਲੀ ਰਚਨਾ ‘ਰੱਬ ਭਰੋਸੇ ਦੁਨੀਆ ਵਸਦੀ, ਖਿੜੀਆਂ ਨੇ ਗੁਲਜ਼ਾਰਾਂ’ ਸੁਣਾਈ। ਸਿਮਰਜੀਤ ਕੌਰ ਗਰੇਵਾਲ ਨੇ ‘ਅੰਬੀਆਂ ਨੂੰ ਪੈ ਗਿਆ ਏ ਬੂਰ ਮੇਰੇ ਢੋਲਣਾ’ ਤਰੰਨਮ ‘ਚ ਗਾ ਕੇ ਵਡਿਆਈ ਲਈ। ਬਲਕਾਰ ਸਿੱਧੂ ਨੇ ਇਸ ਪੁਸਤਕ ਦੇ ਸੰਗੀਤਮਈ ਰੰਗ ਨੂੰ ਛੋਂਹਦਿਆਂ ਕੁਝ ਰਚਨਾਵਾਂ ਸੁਣਾਈਆਂ।ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਦੀ ਰਿਲੀਜ਼ ਮੌਕੇ ਲੇਖਿਕਾ ਡਾ. ਹਰਬੰਸ ਕੌਰ ਗਿੱਲ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਤੇ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਜਗਦੀਸ਼ ਸਿੰਘ ਖੁਸ਼ਦਿਲ, ਸ਼੍ਰੋਮਣੀ ਕਵੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਗ਼ਜ਼ਲ ਜਗਤ ਦੇ ਵੱਡੇ ਹਸਤਾਖਰ ਸੁਲੱਖਣ ਸਰਹੱਦੀ, ਦੀਪਕ ਜੈਤੋਈ ਸਕੂਲ ਆਫ਼ ਗ਼ਜ਼ਲ ਦੇ ਜਾਨਸ਼ੀਨ ਗੁਰਦਿਆਲ ਰੌਸ਼ਨ, ਪੰਜਾਬੀ ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਰਹੇ ਡਾ. ਗੁਰਸੇਵਕ ਸਿੰਘ ਲੰਬੀ, ਡਾ. ਗੁਰਦੇਵ ਸਿੰਘ ਗਿੱਲ, ਡਾ. ਰਾਜਬੰਸ ਸਿੰਘ ਗਿੱਲ, ਡਾ. ਨਵਨੀਤ ਕੌਰ ਗਿੱਲ, ਬਲਕਾਰ ਸਿੱਧੂ ਅਤੇ ਭੁਪਿੰਦਰ ਸਿੰਘ ਮਲਿਕ ਮੌਜੂਦ ਸਨ। ਕਿਤਾਬ ਤੇ ਆਪਣਾ ਪਰਚਾ ਪੜ੍ਹਦਿਆਂ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਨੂੰ ਕਾਵਿਕ ਅੰਦਾਜ਼ ਵਿਚ ਪੁਨਰ ਸੰਚਾਰਿਤ ਕਰਨਾ, ਧਰਮ ਅਤੇ ਵਿਗਿਆਨ ਦੀਆਂ ਗਹਿਰੀਆਂ ਰਮਜ਼ਾਂ ਨੂੰ ਸਮਝਣ ਅਤੇ ਪਾਠਕਾਂ ਨੂੰ ਸਮਝਾਉਣ ਦਾ ਯਤਨ ਕਰਨਾ ਇਹਨਾਂ ਕਵਿਤਾਵਾਂ ਦਾ ਮੁੱਢਲਾ ਕਾਰਜ ਹੈ। ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਨੇ ਕਿਹਾ ਕਿ ਕਿ ਇਹ ਕਾਵਿ-ਕਿਤਾਬ ਸਮਾਜਿਕ ਸੱਚ ਨੂੰ ਕਵਿਤਾ ਦਾ ਸੱਚ ਬਨਾਉਣ ਦੀ ਜੁਰਅਤ ਅਤੇ ਯਤਨ ਕਰ ਰਹੀ ਹੈ। ਡਾ. ਸੁਰਜੀਤ ਸਿੰਘ ਕਾਉਂਕੇ ਨੇ ਕਿਹਾ ਕਿ ਲੇਖਿਕਾ ਸੰਵੇਦਨਾ ਅਤੇ ਸਹਿਜ ਨੂੰ ਸਮੋਈ ਰੱਖਦੀ ਹੈ। ਡਾ. ਹਰਬੰਸ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਦਿਲ ਦੀ ਆਵਾਜ਼ ਹੈ , ਰੂਹ ਦੀ ਬੁਲੰਦੀ ਦਾ ਨਾਅਰਾ ਹੈ, ਕ੍ਰਿਪਾ ਹੈ, ਦੁਆ ਹੈ ਅਤੇ ਰੱਬ ਦੀ ਮਿਹਰ ਹੈ। ਗੁਰਦਿਆਲ ਰੌਸ਼ਨ ਨੇ ਕਿਹਾ ਕਿ ਇਸ ਪੁਸਤਕ ਦੀ ਸ਼ਾਇਰੀ ਵਿਰਸੇ ਦੀ ਸ਼ਾਇਰੀ ਹੈ।ਗੁਰਨਾਮ ਕੰਵਰ ਨੇ ਕਿਹਾ ਕਿ ਮਿਆਰੀ ਕਵਿਤਾ ਕਿਹੋ ਜੇਹੀ ਹੁੰਦੀ ਹੈ, ਇਸ ਕਿਤਾਬ ਤੋਂ ਹੀ ਪਤਾ ਲੱਗਦਾ ਹੈ। ਸੁਲੱਖਣ ਸਰਹੱਦੀ ਨੇ ਕਿਹਾ ਕਿ ਸ਼ਾਇਰਾ ਸਮਾਜਿਕ ਨਿਯਮਾਂ ਦੀ ਪਕੜ-ਧਕੜ ਵਿੱਚ ਰੰਹਿਦਿਆਂ ਵੀ ਇੱਕ ਆਜ਼ਾਦ ਪੰਛੀ ਵਾਂਗ ਜੀਣਾ ਲੋਚਦੀ ਹੈ। ਡਾ. ਰਜਿੰਦਰ ਰੇਣੂ ਨੇ ਡਾ. ਗਿੱਲ ਦੀ ਕਿਤਾਬ ਨੂੰ ਸੱਚ ਦੀ ਤੱਕੜੀ ਤੇ ਤੁਲਣ ਦੇ ਸਮਰੱਥ ਦੱਸਿਆ। ਮੁੱਖ ਮਹਿਮਾਨ ਵਜੋਂ ਬੋਲਦਿਆਂ ਜਗਦੀਸ਼ ਸਿੰਘ ਖੁਸ਼ਦਿਲ ਨੇ ਆਖਿਆ ਕਿ ਇਸ ਕਾਵਿ ਸੰਗ੍ਰਹਿ ਵਿਚ ਵਿਰਸੇ ਦੀ ਵਿਆਖਿਆ ਤੇ ਉਸ ਦਾ ਝੋਰਾ ਬੜੇ ਸੰਜੀਦਾ ਢੰਗ ਨਾਲ ਬਿਆਨ ਹੋਇਆ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਕਵਿਤਾ ਆਤਮਕ ਅਵਸਥਾ ਦਾ ਅਨੁਵਾਦ ਹੈ ਜੋ ਮਾਣਮੱਤੀਆਂ ਪੁਲਾਂਘਾਂ ਰਾਹੀਂ ਰੂਹ ਦੀ ਖੁਰਾਕ ਹੋ ਜਾਂਦੀ ਹੈ। ਆਪਣੇ ਧੰਨਵਾਦੀ ਸ਼ਬਦਾਂ ਵਿੱਚ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੰਜਾਬੀ ਕਵਿਤਾ ਦਾ ਸਰੂਪ ਬਿਲਕੁਲ ਨਿਵੇਕਲਾ ਹੈ।

‘ਕਰਕ ਕਲੇਜੇ ਮਾਹਿ’ ਦੇ ਲੋਕ-ਅਰਪਨ ਤੇ ਵਿਚਾਰ ਚਰਚਾ ਸਮਾਗਮ ਵਿੱਚ ਜਿਨ੍ਹਾਂ ਸਾਹਿਤਕ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਹੋਈ ਉਹਨਾਂ ਵਿੱਚ ਮਨਜੀਤ ਕੌਰ ਮੀਤ, ਰਾਜਵਿੰਦਰ ਸਿੰਘ ਗੁੱਡੂ, ਵਰਿੰਦਰ ਸਿੰਘ ਚੱਠਾ, ਗੁਰਦਾਸ ਸਿੰਘ ਦਾਸ, ਰਾਜਿੰਦਰ ਸਿੰਘ ਤੋਖੀ, ਐਡਵੋਕੇਟ ਅਮਰਜੀਤ ਸਿੰਘ, ਸੁਰਜੀਤ ਸਿੰਘ ਧੀਰ, ਪਰਮਜੀਤ ਪਰਮ, ਡਾ. ਜਾਗੀਰ ਸਿੰਘ, ਮਲਕੀਤ ਸਿੰਘ ਨਾਗਰਾ, ਭਗਤ ਰਾਮ ਰੰਗਾੜਾ, ਕਮਲਜੀਤ ਸਿੰਘ ਬਨਵੈਤ, ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਹਰਜੀਤ ਕੌਰ, ਨਵਨੀਤ ਕੌਰ ਮਠਾੜੂ, ਸ਼ਾਇਰ ਭੱਟੀ, ਸਰਬਜੀਤ ਸਿੰਘ ਭੱਟੀ, ਊਸ਼ਾ ਕੰਵਰ, ਮਨਜੀਤ ਸਿੰਘ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਪਾਲ ਅਜਨਬੀ, ਊਸ਼ਾ ਕੌਰ ਜਸ਼ਨ, ਮਨਮੋਹਨ ਸਿੰਘ ਕਲਸੀ, ਤੇਜਿੰਦਰ ਸਿੰਘ ਜਸ਼ਨ, ਧਿਆਨ ਸਿੰਘ ਕਾਹਲੋਂ, ਜੈ ਸਿੰਘ ਛਿੱਬਰ, ਰਾਜ ਰਾਣੀ, ਹਰਸਿਮਰਨ ਕੌਰ, ਅਜਾਇਬ ਸਿੰਘ ਔਜਲਾ, ਡਾ. ਸੁਨੀਤ ਮਦਾਨ, ਬਾਬੂ ਰਾਮ ਦੀਵਾਨਾ, ਡਾ. ਮੀਤ ਖਟੜਾ, ਡਾ. ਸੁਰਿੰਦਰ ਗਿੱਲ, ਮੁਖਵਿੰਦਰ ਸਿੰਘ, ਰਜਿੰਦਰ ਪਾਲ ਸਿੰਘ ਗੁਲਾਟੀ, ਸਤਬੀਰ ਕੌਰ, ਪ੍ਰੋ: ਦਿਲਬਾਗ ਸਿੰਘ, ਪਰਮਜੀਤ ਮਾਨ, ਡਾ. ਲਾਭ ਸਿੰਘ ਖੀਵਾ, ਸੱਚਪ੍ਰੀਤ ਖੀਵਾ, ਬਬੀਤਾ ਸਾਗਰ, ਜਸਵੀਰ ਸਿੰਘ, ਰਿਮੀ, ਕੇ. ਐਸ. ਗਿੱਲ, ਰਾਜੇਸ਼, ਕਰਮਜੀਤ ਸਿੰਘ ਬੱਗਾ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਯਾਦਵਿੰਦਰ ਸਿੱਧੂ, ਰਾਜ ਕੁਮਾਰ ਸਾਹੋਵਾਲੀਆ, ਸੁਖਨਿੰਦਰ ਕੌਰ, ਬਲਵਿੰਦਰ ਸਿੰਘ ਢਿੱਲੋਂ, ਸ਼ਬਦੀਸ਼, ਪ੍ਰੀਤਮ ਸਿੰਘ ਰੁਪਾਲ, ਗਿਨੀਸ਼ ਖੁੰਗਰ, ਵਿਪੁਲ, ਕੁਲਵੰਤ ਕੌਰ ਤੇ ਰਾਮਜੀਤ ਕੌਰ ਰੁਪਾਲ ਸ਼ਾਮਿਲ ਸਨ।

LEAVE A REPLY

Please enter your comment!
Please enter your name here