ਜਗਰਾਉ, 29 ਦਸੰਬਰ (ਭਗਵਾਨ ਭੰਗੂ , ਲਿਕੇਸ ਸ਼ਰਮਾ ) -ਵਾਰਡ ਨੰਬਰ 19 ਦੀ ਕੌਂਸਲਰ ਡਿੰਪਲ ਗੋਇਲ ਵੱਲੋਂ ਨਗਰ ਕੌਂਸਲ ਵਿੱਚ ਮੀਟਿੰਗ ਦੋਰਾਨ ਝਾਂਸੀ ਚੌਂਕ ਵਿੱਚ ਲੱਗੇ ਕੂੜੇ ਦੇ ਡੰਪ ਨੂੰ ਗੇਟ ਲਗਵਾਉਣ ਤੇ ਨਗਰ ਕੋਸਲ ਦੇ ਕਾਰਜਕਾਰੀ ਪ੍ਰਧਾਨ ਅਤੇ ਐਮ ਐਲ ਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੁੱਝ ਦਿਨ ਪਹਿਲਾਂ ਪਲਾਸਟਿਕ ਦੇ ਲਿਫਾਫਿਆਂ ਨੂੰ ਲੈ ਕੇ ਵਾਰਡ 19 ਦੇ ਇੱਕ ਵਿਆਕਤੀ ਵੱਲੋ ਸੈਨਟਰੀ ਇੰਨਸਪੈਕਟਰ ਦੀ ਕੰਪਲੇਟ ਦਫਤਰ ਪਹੁੰਚ ਕੇ ਕੀਤੀ ਗਈ ਸੀ ਅਤੇ ਉਸਦੀ ਸ਼ਿਕਾਇਤ ਤੇ ਪ੍ਰਧਾਨ ਤੇ ਈਓ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਕੌਂਸਲਰ ਡਿੰਪਲ ਗੋਇਲ ਨੇ ਸ਼ਹਿਰ ਵਿੱਚ ਲਗਾਤਾਰ ਖਰਾਬ ਹੋ ਰਹੀ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਦੁਕਾਨਾਂ ਦੇ ਬਾਹਰ ਪਏ ਨਜਾਇਜ਼ ਸਮਾਨ ਕਾਰਨ ਹਰ ਰੋਜ਼ ਵੱਡੇ ਵੱਡੇ ਜਾਮ ਲੱਗਦੇ ਹਨ । ਜਿਸ ਕਾਰਨ ਸਾਰਾ ਸ਼ਹਿਰ ਤਾਂ ਪਰੇਸ਼ਾਨ ਹੈ।