ਖੰਨਾ, 30 ਦਸੰਬਰ (ਰੋਹਿਤ ਗੋਇਲ) : ਖੰਨਾ ਤੋਂ ਖਮਾਣੋਂ ਜਾ ਰਹੀ ਆਲੂਆਂ ਨਾਲ ਭਰੀ ਪਿਕਅੱਪ ਬੈਲਰੋ ਗੱਡੀ ਸੂਏ ‘ਚ ਡਿੱਗ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸੜਕ ਹਾਦਸੇ ‘ਚ ਡਰਾਈਵਰ ਤੇ ਕੰਡਕਟਰ ਵਾਲ ਵਾਲ ਬਚ ਗਏ ਹਨ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਜਲੋਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਰਾਤ 8 ਵਜੇ ਦੇ ਕਰੀਬ ਖੰਨਾ ਤੋਂ ਖਮਾਣੋਂ ਵੱਲ ਨੂੰ ਆਲੂਆਂ ਨਾਲ ਭਰੀ ਬੈਲਰੋ ਪਿਕਅੱਪ ਲੈ ਕੇ ਜਾ ਰਹੇ ਸਨ। ਅਚਾਨਕ ਪਿੰਡ ਸੇਹ ਕੋਲ ਧੂੰਦ ਕਾਰਨ ਗੱਡੀ ਸੂਏ ‘ਚ ਡਿੱਗ ਜਾਣ ਕਾਰਨ ਉਸ ਦੇ ਪਿਤਾ ਜੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਖੰਨਾ ਤੋਂ ਖਮਾਣੋਂ ਨੂੰ ਜਾ ਰਹੀ ਸੜਕ ਦੇ ਨਾਲ ਸੂਏ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਪ੍ਰਸ਼ਾਸ਼ਨ ਵੱਲੋਂ ਸੂਏ ਦੇ ਆਲੇ-ਦੁਆਲੇ ਕੋਈ ਸਾਈਨ ਬੋਰਡ ‘ਤੇ ਨਾ ਹੀ ਸੜਕ ‘ਤੇ ਸੂਏ ਵਿਚਾਕਰ ਕੋਈ ਰੋਕ ਲਾਈ ਗਈ ਹੈ। ਰਾਤ ਸਮੇਂ ਸੜਕ ਤੇ ਸੂਏ ਦਾ ਕੋਈ ਪਤਾ ਨਹੀਂ ਚੱਲਦਾ, ਜਿਸ ਕਾਰਨ ਇਹ ਸੜਕ ਹਾਦਸੇ ਵਾਪਰ ਰਹੇ ਹਨ। ਪਹਿਲਾਂ ਵੀ ਇਸ ਸੂਏ ‘ਚ ਗੱਡੀ ਡਿੱਗਣ ਦੇ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸ਼ਨ ਨੇ ਕੋਈ ਸਬਕ ਨਹੀਂ ਲਿਆ। ਜਦੋਂ ਉਨ੍ਹਾਂ ਦੀ ਗੱਡੀ ਡਿੱਗਣ ਦਾ ਪ੍ਰਸ਼ਾਸ਼ਨ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮਨਜ਼ੂਰੀ ਲੈ ਕੇ ਸੜਕ ਤੇ ਸੂਏ ਵਿਚਕਾਰ ਸਾਈਨ ਬੋਰਡ ਲਗਾਵਾਂਗੇ।