Home crime ATM ਤੋੜ ਕੇ ਲੁੱਟ ਦੀ ਸਾਜ਼ਿਸ਼ ਘੜਨ ਵਾਲੇ ਮੁਲਜ਼ਮ ਆਏ ਪੁਲਿਸ ਅੜਿੱਕੇ

ATM ਤੋੜ ਕੇ ਲੁੱਟ ਦੀ ਸਾਜ਼ਿਸ਼ ਘੜਨ ਵਾਲੇ ਮੁਲਜ਼ਮ ਆਏ ਪੁਲਿਸ ਅੜਿੱਕੇ

56
0

ਜਲਦ ਅਮੀਰ ਬਣਨ ਲਈ ਚੁੱਕਿਆ ਸੀ ਇਹ ਕਦਮ
ਬਠਿੰਡਾ (ਭਗਵਾਨ ਭੰਗੂ) ਲੁਟੇਰਿਆਂ ਵੱਲੋਂ ਐਸਬੀਆਈ ਬੈਂਕ ਦੀ ਸ਼ਾਖਾ ਘੁੱਦਾ ਦੀ ਏਟੀਐਮ ਮਸ਼ੀਨ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੇ 12 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਏਟੀਐਮ ਲੁੱਟਣ ਲਈ ਵਰਤਿਆ ਸਾਮਾਨ ਵੀ ਬਰਾਮਦ ਕਰ ਲਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਨਰਿੰਦਰ ਸਿੰਘ ਤੇ ਡੀਐੱਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ 31 ਦਸੰਬਰ ਨੂੰ ਸਵੇਰੇ 4 ਵਜੇ ਥਾਣਾ ਨੰਦਗੜ੍ਹ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿੰਡ ਘੁੱਦਾ ‘ਚ ਐੱਸਬੀਆਈ ਬੈਂਕ ਦੀ ਬਰਾਂਚ ‘ਚ ਭੰਨਤੋੜ ਕਰ ਕੇ ਲੁੱਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਟੇਰੇ ਸਭ ਤੋਂ ਪਹਿਲਾਂ ਮੂੰਹ ‘ਤੇ ਕੱਪੜੇ ਬੰਨ੍ਹ ਕੇ ਏਟੀਐਮ ਮਸ਼ੀਨ ਦੇ ਕਮਰੇ ‘ਚ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ‘ਤੇ ਕਾਲੇ ਰੰਗ ਦਾ ਛਿੜਕਾਅ ਕਰ ਕੇ ਵਿਜ਼ੀਬਿਲਟੀ ਬੰਦ ਕਰ ਦਿੱਤੀ।

ਏਟੀਐਮ ਨਾਲ ਛੇੜਛਾੜ ਕਰਨ ਤੋਂ ਪਹਿਲਾਂ ਉੱਥੇ ਲੱਗੇ ਹਾਈ ਸਕਿਓਰਿਟੀ ਸਾਇਰਨ ਤੇ ਹੂਟਰਾਂ ਸਮੇਤ ਕੈਮਰਿਆਂ ਦੀਆਂ ਤਾਰਾਂ ਨੂੰ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਏਟੀਐਮ ਦੇ ਨਟ ਤੇ ਬੋਲਟ ਖੋਲ੍ਹ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਏਟੀਐਮ ਨਾਲ ਛੇੜਛਾੜ ਦੀ ਸੂਚਨਾ ਮੌਕੇ ‘ਤੇ ਪੁਲਿਸ ਨੂੰ ਦਿੱਤੀ ਤਾਂ ਨੰਦਗੜ੍ਹ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |ਮੁਲਜ਼ਮਾਂ ਦੀ ਹੋਈ ਪਛਾਣ

ਇਸ ਦੌਰਾਨ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਨਾਲ ਮੁਖਬਰਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਰਸ਼ਦੀਪ ਸਿੰਘ, ਕਮਲਦੀਪ ਸ਼ਰਮਾ ਵਾਸੀ ਪਿੰਡ ਘੁੱਦਾ ਤੇ ਗੁਰਵੀਰ ਸਿੰਘ ਉਰਫ਼ ਗੁਰੀ ਵਾਸੀ ਪਿੰਡ ਜੰਗੀਰਾਣਾ ਜ਼ਿਲ੍ਹਾ ਬਠਿੰਡਾ ਨੇ ਸਾਂਝੇ ਤੌਰ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਬਿਨਾਂ ਸਮਾਂ ਬਰਬਾਦ ਕੀਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਦਗੜ੍ਹ ‘ਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਕੋਲ ਮੌਕੇ ’ਤੇ ਕਾਲੇ ਰੰਗ ਦਾ ਸਪਰੇਅ, ਨਟ ਖੋਲ੍ਹਣ ਵਾਲੀ ਚਾਬੀ, ਪੇਚਾਂ ਵਾਲਾ ਹੀਰੋ ਹਾਂਡਾ ਲਾਲ ਮੋਟਰਸਾਈਕਲ, ਇਕ ਗੈਸ ਕਟਰ, ਆਕਸੀਜਨ ਸਿਲੰਡਰ ਤੇ ਪਾਈਪ ਬਰਾਮਦ ਕੀਤੇ।

LEAVE A REPLY

Please enter your comment!
Please enter your name here