ਜਲੰਧਰ,4 ਜਨਵਰੀ (ਬੌਬੀ ਸਹਿਜ਼ਲ) ਡੀਐਸਪੀ ਦਲਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਸ਼ਰਮਾ ਨੇ ਖ਼ੁਲਾਸਾ ਕਰਦਿਆਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਦਲਵੀਰ ਸਿੰਘ ਦਾ ਕਾਤਲ ਆਟੋ ਰਿਕਸ਼ਾ ਚਲਾਉਣ ਵਾਲਾ ਡਰਾਈਵਰ ਨਿਕਲਿਆ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ 31 ਦਸੰਬਰ ਵਾਲੇ ਦਿਨ ਡੀਐਸਪੀ ਨੂੰ ਆਟੋ ਵਿੱਚ ਬੈਠਦਿਆਂ ਨੂੰ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਆਟੋ ਚਾਲਕ ਨੇ ਮੰਨਿਆ ਹੈ ਕਿ ਡੀਐਸਪੀ ਨੂੰ ਪਿੰਡ ਤੱਕ ਛੱਡਣ ਨੂੰ ਲੈ ਕੇ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਅਤੇ ਡੀਐਸਪੀ ਦੇ ਸਰਕਾਰੀ ਅਸਲੇ ਨਾਲ ਗੋਲੀ ਮਾਰ ਕਤਲ ਕਰ ਦਿੱਤਾ ਅਤੇ ਜਲੰਧਰ ਦੇ ਥਾਣਾ 2 ਅਧੀਨ ਪੈਂਦੇ ਬਸਤੀ ਬਾਬਾ ਖੇਲ ਨਹਿਰ ਪੁਲ ਨੇੜਿਓਂ ਮ੍ਰਿਤਕ ਦੇਹ ਬਰਾਮਦ ਹੋਈ।