Home Farmer ਸਮੈਮ ਸਕੀਮ ਤਹਿਤ ਕਿਸਾਨਾਂ ਨੂੰ 30 ਖੇਤੀ ਮਸ਼ੀਨਾਂ ਤੇ 31 ਲੱਖ 88...

ਸਮੈਮ ਸਕੀਮ ਤਹਿਤ ਕਿਸਾਨਾਂ ਨੂੰ 30 ਖੇਤੀ ਮਸ਼ੀਨਾਂ ਤੇ 31 ਲੱਖ 88 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ : ਪਰਨੀਤ ਸ਼ੇਰਗਿੱਲ

50
0


ਫ਼ਤਹਿਗੜ੍ਹ ਸਾਹਿਬ, 11 ਜਨਵਰੀ (ਰੋਹਿਤ ਗੋਇਲ – ਮੁਕੇਸ਼) : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਅਧੀਨ ਸਾਲ 2023-24 ਤਹਿਤ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਆਨ ਲਾਇਨ ਡਰਾਅ ਕੱਢੇ ਗਏ। ਇਸ ਕਮੇਟੀ ਵਿੱਚ ਮੁੱਖ ਖੇਤੀਬਾੜੀ ਅਫਸਰ ਸੰਦੀਪ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਰਾਮਪਾਲ, ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ, ਅਗਾਂਹਵਧੂ ਕਿਸਾਨ ਹਰਮਨਦੀਪ ਸਿੰਘ ਤੇ ਖੇਤੀਬਾੜੀ ਵਿਭਾਗ ਦੇ ਜੇ.ਟੀ. ਦਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਸ਼ਾਮਲ ਸਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੈਮ ਸਕੀਮ ਅਧੀਨ ਸਬਸਿਡੀ ਤੇ ਖੇਤੀ ਮਸ਼ੀਨਰੀ ਦੇਣ ਲਈ ਨਿੱਜੀ ਕਿਸਾਨਾਂ (ਜਨਰਲ ਵਰਗ ਤੇ ਐਸ.ਸੀ. ਵਰਗ) ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਆਨ ਲਾਇਨ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਜ਼ਿਲ੍ਹਾ ਪੱਧਰੀ ਕਮੇਟੀ ਰਾਹੀਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਬਿਨੈਕਾਰਾਂ ਦੀ ਰੈਡੇਮਾਈਜੇਸ਼ਨ ਵਿਧੀ ਰਾਹੀਂ ਡਰਾਅ ਕੱਢੇ ਗਏ ਹਨ। ਜਿਹੜੇ ਕਿਸਾਨਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਨੂੰ 30 ਵੱਖ-ਵੱਖ ਖੇਤੀ ਮਸ਼ੀਨਰੀ ਲਈ 31 ਲੱਖ 88 ਹਜ਼ਾਰ 700 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸਕੀਮ ਅਨੁਸਾਰ ਕਿਸਾਨਾਂ ਨੂੰ 09 ਨਿਉਮੈਟਿਕ ਪਲਾਂਟਰ, 02 ਡੀ.ਐਸ.ਆਰ., 07 ਪਟੈਟੋ ਡਿੱਗਰ, 02 ਪਟੈਟੋ ਪਲਾਂਟਰ ਸੈਮੀ ਆਟੋਮੈਟਿਕ, 05 ਪਟੈਟੋ ਪਲਾਂਟਰ ਆਟੋਮੈਟਿਕ ਅਤੇ 05 ਲੇਜਰ ਲੈਂਡ ਲੇਬਲ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here