ਜਗਰਾਓ, 8 ਮਾਰਚ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਡਾ.ਅਮਰਜੀਤ ਕੌਰ ਨਾਜ਼ ਵੱਲੋਂ ਅੱਜ ਸਮਾਜ ਦੀਆਂ ਸਾਰੀਆਂ ਔਰਤਾਂ ਨੂੰ ਕੌਮਾਂਤਰੀ ਨਾਰੀ ਦਿਵਸ ਤੇ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਅੱਜ ਦੀ ਔਰਤ ਘਰ ਦੇ ਸਫਰ ਤੋਂ ਲੈ ਕੇ ਦੇਸ਼ ਨੂੰ ਚਲਾਉਣ ਤੱਕ ਦਾ ਸਫਰ ਤੈਅ ਕਰ ਸਕਦੀ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਔਰਤ ਨੇ ਹਰ ਖੇਤਰ ਵਿਚ ਆਪਣੇ ਅੰਦਰ ਦੀ ਪ੍ਰਤਿਭਾ ਦਾ ਸਿੱਕਾ ਮਨਵਾਇਆ ਹੋਇਆ ਹੈ। ਅੱਜ ਦੀ ਔਰਤ ਇੱਕ ਘਰ ਤੱਕ ਹੀ ਸੀਮਤ ਨਹੀਂ ਰਹੀ ਇਹ ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਹੈ ਅੱਜ ਬਹੁਤ ਮਾਣ ਮਹਿਸੂਸ ਹੁੰਦਾ ਹੈ। ਕਿ ਜਦੋਂ ਮੇਰੇ ਦੇਸ਼ ਦੀਆਂ ਧੀਆਂ ਹਵਾਈ ਜਹਾਜ਼ ਤੱਕ ਚਲਾਉਣ ਵਿੱਚ ਮੋਹਰਲੀ ਕਤਾਰ ਵਿੱਚ ਦਾਖਲ ਹੋ ਚੁੱਕੀਆਂ ਹਨ ਤਾਂ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਹੈ ਅੱਜ ਨਾਰੀ ਦਿਵਸ ਤੇ ਮੇਰਾ ਸਮੁੱਚੇ ਸਮਾਜ ਨੂੰ ਇੱਕ ਸੁਨੇਹਾ ਹੈ ਕਿ ਔਰਤ ਨੂੰ ਉਸਦਾ ਬਣਦਾ ਸਤਿਕਾਰ ਜਰੂਰ ਦਿੱਤਾ ਜਾਵੇ ਕਿਉਂਕਿ ਇੱਕ ਔਰਤ ਹੀ ਹੈ ਜੋ ਸਾਡੀ ਪੀੜੀ ਨੂੰ ਅੱਗੇ ਵਧਾ ਸਕਦੀ ਹੈ। ਸਮਾਜ ਵਿੱਚ ਔਰਤਾਂ ਖਿਲਾਫ਼ ਚੱਲ ਰਹੀਆਂ ਕੁਰੀਤੀਆਂ ਨੂੰ ਨੱਥ ਪਾਉਣ ਦੀ ਲੋੜ ਹੈ ਤਾਂ ਜੋ ਮੇਰੇ ਦੇਸ਼ ਦੀਆਂ ਸਾਰੀਆਂ ਨਿੱਕੀਆਂ ਬਾਲੜੀਆਂ ਤੋਂ ਲੈ ਕੇ ਹਰ ਔਰਤ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਯੋਗ ਹੋ ਜਾਵੇ। ਬੇਖੌਫ ਹੋ ਕੇ ਉਹ ਵੀ ਸਮਾਜ ਵਿੱਚ ਵਿਚਰਨ ਤੇ ਇਸ ਦੇਸ਼ ਨੂੰ ਹੋਰ ਵਾਧਾ ਫੁੱਲਦਾ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਦੇ ਨਾਲ ਹੀ ਉਹਨਾਂ ਨੇ ਸਮੁੱਚੇ ਬਲੌਜ਼ਮਜ ਪਰਿਵਾਰ ਵੱਲੋਂ ਨਾਰੀ ਦਿਵਸ ਦੀ ਇੱਕ ਵਾਰ ਫਿਰ ਤੋਂ ਵਧਾਈ ਦਿੱਤੀ।