ਰੂਪਨਗਰ,(ਬਿਊਰੋ)- ਪੰਜਾਬ ਵਿੱਚ ਸੋਮਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਘਨੌਲੀ ਨੇੜੇ ਅਹਿਮਦਪੁਰ ਪੁਲ ਤੋਂ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਓਵਰਟੇਕ ਕਰਦੇ ਸਮੇਂ ਕਾਰ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ। ਬੱਸ ਨੇ ਕਾਰ ਨੂੰ ਇੰਨੀ ਤੇਜ਼ ਟੱਕਰ ਮਾਰੀ ਕਿ ਪੁਲ ਦੀ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ। ਕੁਝ ਦੇਰ ਬਾਅਦ ਇਕ ਔਰਤ ਕਾਰ ‘ਚੋਂ ਰੁੜ੍ਹ ਗਈ ਅਤੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਦਾ ਵਗਦਾ ਪਰਸ ਕਾਬੂ ਕਰ ਲਿਆ। ਬਾਅਦ ਵਿੱਚ ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ।ਕਾਰ ਅੰਦਰੋਂ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਕੁੱਲ ਪੰਜ ਲਾਸ਼ਾਂ ਕੱਢੀਆਂ ਗਈਆਂ।ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਡੁੱਬ ਗਈ ਹੈ।ਪਰਸ ਦੇ ਅੰਦਰੋਂ ਔਰਤ ਦਾ ਪਛਾਣ ਪੱਤਰ ਮਿਲਿਆ ਹੈ। ਇਸ ਦੇ ਮੁਤਾਬਕ ਕਾਰ ‘ਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਬੋਰੀਆ ਦੀ ਸਰੀਤਾ ਪੂਨੀਆ ਪਤਨੀ ਸਤੀਸ਼ ਕੁਮਾਰ ਪੂਨੀਆ ਸਵਾਰ ਸੀ। ਲੋਕਾਂ ਅਨੁਸਾਰ ਕਾਰ ਮੌਕੇ ‘ਤੇ ਹੀ ਨਹਿਰ ‘ਚ ਡੁੱਬ ਗਈ।ਮੌਕੇ ‘ਤੇ ਮੌਜੂਦ ਪੁਲਸ-ਪ੍ਰਸ਼ਾਸਨ ਨੇ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਕਾਰ ਸਵਾਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਾਰ ‘ਚ ਹੋਰ ਲੋਕ ਸਵਾਰ ਹੋ ਸਕਦੇ ਹਨ,ਇਸ ਲਈ ਗੋਤਾਖੋਰਾਂ ਨੂੰ ਪਾਣੀ ‘ਚ ਦੂਰ-ਦੂਰ ਤੱਕ ਜਾਂਚ ਲਈ ਭੇਜਿਆ ਜਾ ਰਿਹਾ ਹੈ।