ਨਿਹਾਲ ਸਿੰਘ ਵਾਲਾ, 16 ਮਾਰਚ ( ਸੋਨੀ ਸ਼ੇਰਪੁਰੀ)-ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਕਾਸੋ ਅਪ੍ਰੈਸਨ ਤਹਿਤ ਐਸ.ਐਸ.ਪੀ ਮੋਗਾ ਵੱਲੋਂ ਐਸਪੀ ਡੀ ਮੋਗਾ ਦੀ ਹਦਾਇਤ ਅਨੁਸਾਰ ਹਰੀਸ ਬਹਿਲ ਡੀਐਸਪੀ ਮੋਗਾ ਦੇ ਨਿਰਦੇਸ ਹੇਠ ਐਸਆਈ ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਸਮੇਤ ਥਾਣੇਦਾਰ ਪ੍ਰਿਤਪਾਲ ਸਿੰਘ, ਸ.ਥ ਜਸਵੰਤ ਸਿੰਘ ਚੋਕੀ ਇੰਚਾਰਜ ਬਿਲਾਸਪੁਰ, ਸ.ਥ ਕੇਵਲ ਸਿੰਘ ਚੌਕੀ ਇੰਚਾਰਜ ਦੀਨਾ ਸਾਹਿਬ ਸਮੇਤ ਚੌਕੀਆਂ ਅਤੇ ਥਾਣੇ ਦੀ ਫੋਰਸ ਕਾਸੋ ਅਪ੍ਰੈਸਨ ਤਹਿਤ ਵੱਖ ਵੱਖ ਪਿੰਡਾਂ ਵਿਚ ਮਾੜੇ ਅਨਸਰਾਂ ਦੇ ਘਰਾਂ ਦੀ ਸਰਚ ਕੀਤੀ ਅਤੇ ਵੱਖ ਵੱਖ ਜਗ੍ਹਾ ਪਰ ਨਾਕਾ ਬੰਦੀਆ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਦੇ ਬਲਜਿੰਦਰ ਸਿੰਘ ਵਾਸੀ ਪੱਖਰਵੱਡਨੂੰ ਗ੍ਰਿਫਤਾਰ ਕਰਕੇ ਉਸ ਪਾਸੋ 50 ਲੀਟਰ ਲਾਹਨ ਨਜਾਇਜ਼ ਸਰਾਬ ਕਸੀਦ ਬਰਾਮਦ ਕੀਤੀ ਗਈ। ਨਿਹਾਲ ਸਿੰਘ ਵਾਲਾ ਦੇ ਸਾਧੂ ਸਿੰਘ ਵਾਸੀ ਲੁਹਾਰਾ ਨੂੰ ਗ੍ਰਿਫਤਾਰ ਕਰਕੇ ਪਾਸੋ 18 ਬੋਤਲਾ ਸਾਰਬ ਠੇਕਾ ਪੰਜਾਬ ਬ੍ਰਾਮਦ ਕੀਤੀਆ। ਕਰਮਜੀਤ ਸਿੰਘ ਉਰਫ ਸਾਹਿਲ ਵਾਸੀ ਲਾਲ ਸਿੰਘ ਵਾਲਾ ਰੋਡ ਮੋਗਾ ਜੋ ਮੁਕਦਮਾਂ ਵਿਚ ਗ੍ਰਿਫਤਾਰੀ ਤੋ ਡਰਦਾ ਟਲਿਆ ਫਿਰਦਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਅਪ੍ਰੈਸਨ 3 ਮੋਟਰਸਾਇਲ ਬਿਨ੍ਹਾ ਕਾਗਜਾਤ ਤੋ ਬੰਦ ਥਾਣਾ ਕੀਤੇ ਅਤੇ ਟਰੈਫਿਕ ਨਿਯਮਾਂ ਦੀ ਉਲੰਗਣਾ ਕਰਨ ਵਾਲਿਆ ਦੇ 7 ਚਲਾਨ ਕੀਤੇ ਗਏ।
