ਫਿਲੌਰ, 23 ਮਾਰਚ ( ਵਿਕਾਸ ਮਠਾੜੂ, ਮੋਹਿਤ ਜੈਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ (ਪਿੰਡ ਤੇਹਿੰਗ) ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਸਮਰਪਿਤ ਕਰਦਿਆਂ ਯੂਨੀਵਰਸਿਟੀ ਕਾਲਜ ਵੱਲੋਂ ਸ਼ਹੀਦਾਂ ਦੇ ਜੀਵਨ ਬਾਰੇ ਨਾਟਕ ਦਾ ਮੰਚਨ ਕੀਤਾ ਗਿਆ ਅਤੇ ਭਾਸ਼ਣ ਤੇ ਕਵਿਤਾ ਉਚਾਰ ਮੁਕਾਬਲੇ ਵੀ ਕਰਵਾਏ ਗਏ। ਇਸਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਾਇਕਲ ਰੈਲੀ ਵੀ ਕੱਢੀ ਗਈ। ਸਾਇਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਲਈ ਪਿੰਡ ਤੇਹਿੰਗ ਵਿੱਚੋਂ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਵਿੱਚੋਂ ਸ: ਹਰਬੰਸ ਸਿੰਘ ਜੌਹਲ ਜੀ,ਜੋ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਮੁਲਤਾਨ ਜੇਲ ਵਿੱਚ ਰਹੇ, ਦੇ ਸਪੁੱਤਰ ਭਾਈ ਜਸਵੀਰ ਸਿੰਘ ਜੌਹਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਨਾਲ ਤੀਰਥ ਸਿੰਘ ਜੌਹਲ, ਮਾਸਟਰ ਹਰਮੇਸ਼ ਰਾਹੀ ਤੇ ਫਤਹਿ ਸਿੰਘ ਨੇ ਵੀ ਆਪਣੀ ਹਾਜ਼ਰੀ ਲਵਾਈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਨੇ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਮਹਿਮਾਨ ਜਸਵੀਰ ਸਿੰਘ ਜੌਹਲ ਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਹਾਦਰੀ ਨੂੰ ਸਲਾਮ ਕੀਤਾ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸੋਚ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਸਾਡਾ ਦੇਸ਼ ਤਰੱਕੀ ਦੀਆਂ ਰਾਹਾਂ ‘ਤੇ ਆਪਸੀ ਭਾਈਚਾਰਕ ਸਨੇਹ ਨਾਲ ਅੱਗੇ ਵਧੇ। ਵਿਦਿਆਰਥੀਆਂ ਨੂੰ ਹੱਲ੍ਹਾਸ਼ੇਰੀ ਦਿੰਦਿਆਂ ਕਾਲਜ ਵੱਲੋਂ ਰਿਫ਼ੈਰਸ਼ਮੈਂਟ ਦਿੱਤੀ ਗਈ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ–ਵੱਖ ਪ੍ਰਤੀਯੋਗਤਾਵਾਂ ਦਾ ਹਿੱਸਾ ਬਣੇ ਵਿਦਿਆਰਥੀ ਅਨਾਮਿਕਾ, ਗਿਤਾਂਸ਼, ਅਮਰਿੰਦਰ ਕੌਰ, ਲਖਵਿੰਦਰ ਕੌਰ, ਹਰਮਨਜੋਤ ਕੌਰ, ਮਨੀਸ਼, ਇੰਦਰਜੀਤ, ਜਗਦੀਪ ਸਿੰਘ, ਰੀਆ, ਲਵਲੀਨ, ਸੋਨਾਲੀ, ਸੌਰ, ਗੀਤਾ, ਜਸ਼ਨਦੀਪ ਕੌਰ, ਦੀਪਾ ਕੁਮਾਰੀ ਆਦਿ ਸਨ। ਆਖ਼ੀਰ ਵਿੱਚ ਕਾਲਜ ਵੱਲੋਂ ਭਾਈ ਜਸਵੀਰ ਸਿੰਘ ਜੌਹਲ ਨੂੰ ਵੀ ਸਨਮਾਨ-ਚਿੰਨ੍ਹ ਭੇਂਟ ਕੀਤਾ ਗਿਆ। ਇਸਦੇ ਨਾਲ ਹੀ ਕਾਲਜ ਦੇ ਸਮੂਹ ਸਟਾਫ਼ ਮੈਂਬਰ ਡਾ. ਪਰਮਜੀਤ ਕੌਰ, ਡਾ. ਜਸਵਿੰਦਰਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਵਿਸ਼ਾਲੀ, ਪ੍ਰੋ. ਰਾਜਨ, ਪ੍ਰੋ. ਬਬੀਤਾ, ਪ੍ਰੋ. ਸ਼ਕਤੀ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਮਨਿੰਦਰ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਮਮਤਾ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਜਗਜੀਤ ਸਿੰਘ ਅਤੇ ਪ੍ਰੋ. ਨਵਦੀਪ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜ਼ਰ ਸਨ।
