Home Uncategorized ਸੁਖਬੀਰ ਬਾਦਲ ਵੱਲੋਂ ਲਏ ਪੰਥਕ ਫੈਸਲਿਆਂ ਨੂੰ ਮਿਲ ਰਿਹਾ ਭਰਪੂਰ ਸਮਰਥਨ :...

ਸੁਖਬੀਰ ਬਾਦਲ ਵੱਲੋਂ ਲਏ ਪੰਥਕ ਫੈਸਲਿਆਂ ਨੂੰ ਮਿਲ ਰਿਹਾ ਭਰਪੂਰ ਸਮਰਥਨ : – ਕਲੇਰ/ਗਰੇਵਾਲ

33
0

ਜਗਰਾਉਂ, 28 ਮਾਰਚ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਅਕਾਲੀ ਦਲ ਵੱਲੋਂ ਲਏ ਨਵੇਂ ਪੰਥਕ ਫੈਸਲਿਆਂ ਦਾ ਪਿੰਡਾਂ ਤੇ ਸ਼ਹਿਰਾਂ ‘ਚੋਂ ਡਟਵਾਂ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਹੱਕ ‘ਚ ਖੜ੍ਹਨਾ ਇਤਿਹਾਸਕ ਫੈਸਲਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਇੰਚਾਰਜ ਐਸ.ਆਰ. ਕਲੇਰ ਅਤੇ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ 6 ਅਪ੍ਰੈਲ ਦੇ ਪੰਜਾਬ ਬਚਾਓ ਯਾਤਰਾ ਸਬੰਧੀ ਕਾਉਂਕੇ ਸਰਕਲ ਦੀ ਇਕ ਭਰਵੀਂ ਮੀਟਿੰਗ ਦੌਰਾਨ ਸੰਬੋਧਨ ਹੁੰਦਿਆਂ ਕੀਤਾ | ਇਸ ਸਮੇਂ ਕਾਉਂਕੇ ਸਰਕਲ ਦੇ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ ਨੇ ਆਈ ਲੀਡਰਸ਼ਿਪ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਪੰਜਾਬ ਦੀ ਬਦਲੀ ਹਵਾ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਅਗਲੀ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਅਕਾਲੀ ਦਲ ਦੇ ਹੱਕ ‘ਚ ਭੁਗਤਣੇ ਅਤੇ ਚਮਤਕਾਰੀ ਫੈਸਲੇ ਹੋਣਗੇ | ਇਸ ਮੌਕੇ ਕਲੇਰ ਤੇ ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਸਬੰਧੀ ਵਰਕਰਾਂ ਨੂੰ ਭਾਰੀ ਉਤਸ਼ਾਹ ਹੈ ਅਤੇ ਉਸ ਦਿਨ ਸ. ਬਾਦਲ ਦਾ ਜਿੱਥੇ ਭਰਵਾਂ ਸਵਾਗਤ ਹੋਵੇਗਾ, ਉਥੇ ਇਕੱਠ ਦੇਖਣਯੋਗ ਹੋਵੇਗਾ ।| ਇਸ ਸਮੇਂ ਬਿੰਦਰ ਸਿੰਘ ਮਨੀਲਾ, ਹਰੀ ਸਿੰਘ ਕਾਉਂਕੇ, ਮਨਜਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ, ਜੈਰਾਮ ਸਿੰਘ, ਮਨਜੀਤ ਸਿੰਘ, ਕਾਕਾ ਟੋਨੀ, ਅਮਨਦੀਪ ਸਿੰਘ, ਪਿੰਦਰ ਸਿੰਧੂ, ਜਗਦੀਸ਼ ਸਿੰਘ ਮੈਂਬਰ, ਜਗਜੀਤ ਸਿੰਘ, ਰਾਜੂ ਸਰਪੰਚ ਡਾਂਗੀਆਂ, ਵਿੱਕੀ, ਗੁਰਚਰਨ ਸਿੰਘ ਮੈਂਬਰ, ਜੱਗਾ ਸੇਖੋਂ, ਕੁਲਦੀਪ ਸਿੰਘ, ਅਮਰਜੀਤ ਸਿੰਘ, ਦੀਪਾ ਮੱਲੀ, ਮਨਦੀਪ ਸਿੰਘ, ਸੁਖਦੀਪ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਹਰਨੇਕ ਸਿੰਘ ਪ੍ਰਧਾਨ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਸੁਸਾਇਟੀ, ਬੰਟੀ ਕਾਉਂਕੇ ਤੇ ਦੀਪਾ ਸਿੱਧਵਾਂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here