Home crime ਚਲਦੇ ਟਰੈਕਟਰ ‘ਤੇ ਡਿੱਗਿਆ ਬਿਜਲੀ ਦਾ ਖੰਭਾ, ਦੋ ਜ਼ਖ਼ਮੀ

ਚਲਦੇ ਟਰੈਕਟਰ ‘ਤੇ ਡਿੱਗਿਆ ਬਿਜਲੀ ਦਾ ਖੰਭਾ, ਦੋ ਜ਼ਖ਼ਮੀ

173
0


ਬਰਨਾਲਾ (ਬਿਊਰੋ),ਪਿੰਡ ਰਾਏਸਰ ਦੇ ਦੋ ਕਿਸਾਨਾਂ ਵੱਲੋਂ ਆਪਣੇ ਹਰੇ ਚਾਰੇ ਸਣੇ ਟਰੈਕਟਰ ਟਰਾਲੀ ਜਿਉਂ ਹੀ ਕਚਹਿਰੀ ਚੌਕ ਤੋਂ ਆਈਟੀਆਈ ਚੌਕ ਨੂੰ ਜਾ ਰਿਹਾ ਸੀ ਤਾਂ ਅਚਾਨਕ ਹੀ ਬਿਜਲੀ ਵਾਲਾ ਖੰਬਾਂ ਉਨ੍ਹਾਂ ਦੇ ਟਰੈਕਟਰ ਤੇ ਡਿੱਗ ਕੇ ਦੋਵੇਂ ਕਿਸਾਨਾਂ ਨੂੰ ਜਿਥੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ,ਉੱਥੇ ਹੀ ਟਰੈਕਟਰ ਦਾ ਵੀ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਤੇ ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀ ਰਾਏਸਰ ਆਪਣੇ ਟਰੈਕਟਰ ਟਰਾਲੀ ਤੇ ਹਰਾ ਚਾਰਾ ਲੱਦ ਕੇ ਜਿਉਂ ਹੀ ਹਰੀ ਦੀ ਢਾਲ ਤੇ ਵੇਚਣ ਲਈ ਜਾ ਰਹੇ ਸਨ ਪਰ ਰਸਤੇ ‘ਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ।ਜ਼ਖ਼ਮੀਆਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਭਰਤੀ ਜਿੱਥੇ ਜ਼ੇਰੇ ਇਲਾਜ ਭਰਤੀ ਕਰਵਾਇਆ ਉਥੇ ਹੀ ਪਾਵਰਕੌਮ ਦੇ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here