Home crime ਕਾਰ ਨੂੰ ਲੱਗੀ ਅੱਗ, 3 ਧੀਆਂ ਸਮੇਤ ਪਤੀ-ਪਤਨੀ ਜ਼ਿੰਦਾ ਸੜੇ

ਕਾਰ ਨੂੰ ਲੱਗੀ ਅੱਗ, 3 ਧੀਆਂ ਸਮੇਤ ਪਤੀ-ਪਤਨੀ ਜ਼ਿੰਦਾ ਸੜੇ

65
0


ਰਾਜਨੰਦਗਾਓਂ , 22 ਅਪ੍ਰੈਲ ( ਬਿਊਰੋ)-ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ।ਪੁਲੀ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਨੂੰ ਅੱਗ ਲੱਗ ਗਈ,ਜਿਸ ਵਿੱਚ ਪੰਜ ਲੋਕ ਜ਼ਿੰਦਾ ਸੜ ਗਏ। ਹਾਦਸੇ ‘ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤੀ-ਪਤਨੀ ਤਿੰਨ ਧੀਆਂ ਨਾਲ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦਾ ਹਾਦਸਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ 1 ਤੋਂ 2 ਵਜੇ ਦੇ ਦਰਮਿਆਨ ਵਾਪਰਿਆ।ਰਾਜਨੰਦਗਾਂਵ ਖੈਰਾਗੜ੍ਹ ਰੋਡ ‘ਤੇ ਥੈਲਕਾਡੀਹ ਥਾਣਾ ਅਧੀਨ ਪੈਂਦੇ ਪਿੰਡ ਸਿੰਗਰਪੁਰ ‘ਚ ਕਾਰ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ, ਇੱਕ ਰਾਹਗੀਰ ਅਤੇ ਪਹਿਲੀ ਨਜ਼ਰ ਦੇ ਅਨੁਸਾਰ ਇਹ ਜਾਪਦਾ ਹੈ ਕਿ ਆਲਟੋ ਗੱਡੀ ਨੂੰ ਪੁਲੀ ਨਾਲ ਟਕਰਾਉਣ ਅਤੇ ਪਲਟਣ ਤੋਂ ਬਾਅਦ ਅੱਗ ਲੱਗ ਗਈ। ਖੈਰਾਗੜ੍ਹ ਦੇ ਗੋਲਬਾਜ਼ਾਰ ਵਾਸੀ ਕੋਚਰ ਪਰਿਵਾਰ ਦੇ ਲੋਕ ਬਲੌਦ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਤਿੰਨ 20-25 ਸਾਲ ਦੀਆਂ ਧੀਆਂ ਸ਼ਾਮਲ ਹਨ।ਰਾਤ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਥੈਲਕਾਡੀਹ ਅਤੇ ਐਸਡੀਓ ਖਹਿਰਾਗੜ੍ਹ ਮੌਕੇ ’ਤੇ ਪਹੁੰਚ ਗਏ। ਰਾਜਨੰਦਗਾਓਂ ਦੇ ਵਧੀਕ ਪੁਲਿਸ ਸੁਪਰਡੈਂਟ ਸੰਜੇ ਮਹਾਦੇਵਾ ਨੇ ਦੱਸਿਆ ਕਿ ਪੁਲਿਸ ਅਤੇ ਫੋਰੈਂਸਿਕ ਟੀਮ ਘਟਨਾ ਦੀ ਜਾਂਚ ਵਿੱਚ ਲੱਗੀ ਹੋਈ ਹੈ। ਪੰਚਨਾਮਾ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫੋਰੈਂਸਿਕ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਜਨੰਦਗਾਓਂ ਦੇ ਸਿੰਗਰਪੁਰ ਨੇੜੇ ਹਾਦਸੇ ਕਾਰਨ ਪੰਜ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਖਹਿਰਾਗੜ੍ਹ ਦੇ ਕੋਚਰ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।

LEAVE A REPLY

Please enter your comment!
Please enter your name here