ਵਿਧਾਇਕਾ ਨਰਿੰਦਰ ਕੌਰ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਸੰਗਰੂਰ , 8 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਥਾਨਕ ਪਟਿਆਲਾ ਮੁੱਖ ਮਾਰਗ ‘ਤੇ ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤਰ ਦੀ ਮੌਤ ਹੋ ਜਾਣ ਦੀ ਖਬਰ ਹੈ। ਜਦਕਿ ਇਕ ਲੜਕੀ ਸਮੇਤ 5 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹਨ। ਸੜਕ ਹਾਦਸੇ ਦੌਰਾਨ ਮੌਕੇ ‘ਤੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀਆਂ ਗੱਡੀਆਂ ‘ਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ।ਜਾਣਕਾਰੀ ਅਨੁਸਾਰ ਪ੍ਰਤਾਪ ਨਗਰ ਸੰਗਰੂਰ ਦੇ ਰਵਿੰਦਰ ਕੁਮਾਰ ਵਧਵਾ ਨਿਵਾਸੀ ਸੰਗਰੂਰ ਆਪਣੇ ਪਰਿਵਾਰ ਨਾਲ ਪਟਿਆਲਾ ਵੱਲ ਨੂੰ ਜਾ ਰਹੇ ਸੀ। ਰਸਤੇ ਵਿਚ ਥਾਰ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਰਵਿੰਦਰ ਕੁਮਾਰ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸਦੀ ਮਾਤਾ ਰਾਮ ਪਿਆਰੀ ਦੀ ਹਸਪਤਾਲ ਪਹੁੰਚਣ ਉਪਰੰਤ ਮੌਤ ਹੋ ਗਈ। ਇਸ ਤੋਂ ਇਲਾਵਾ ਸੀਮਾ ਵਧਵਾ ਪਤਨੀ ਸਵੇਰੇ ਹਰਵਿੰਦਰ ਕੁਮਾਰ, ਰੀਮਾ ਵਧਵਾ, ਨਿਕੀਤਾ ਵਧਵਾ ਪੁਤਰੀ ਹਰਵਿੰਦਰ ਕੁਮਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ,ਸੰਗਰੂਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ।ਥਾਰ ਗੱਡੀ ਦੇ ਵਿਚ ਸਵਾਰ ਗੌਤਮ ਚੌਧਰੀ ਪੁੱਤਰ ਸਮੀਰ ਅਤੇ ਰੇਖਾ ਪਤਨੀ ਸਮੀਰ ਥਲੇਸ ਬਾਗ ਸੰਗਰੂਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਚ ਭਰਤੀ ਕਰਵਾਇਆ ਗਿਆ।