ਜਗਰਾਉਂ, 15 ਅਪ੍ਰੈਲ ( ਲਿਕੇਸ਼ ਸ਼ਰਮਾਂ)-ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਸਮਰੱਥਾ ਨਿਰਮਾਣ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ |ਜਿਸ ਵਿੱਚ ਸਰੋਤ ਅਧਿਆਪਕਾਂ ਰਾਜਵੀਰ ਸਿੰਘ ਪ੍ਰਿੰਸੀਪਲ ਡੀ.ਏ.ਵੀ ਸਕੂਲ ਕੋਟਕਪੂਰਾ ਅਤੇ ਰਵਿੰਦਰ ਕੌਰ ਪ੍ਰਿੰਸੀਪਲ ਸੱਤਿਆ ਭਾਰਤੀ ਸਕੂਲ ਜਗਰਾਉਂ ਨੇ ਅਹਿਮ ਭੂਮਿਕਾ ਨਿਭਾਈ| ਇਸ ਕਾਰਜਸ਼ਾਲਾ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 60 ਅਧਿਆਪਕਾਂ ਨੇ ਹਿੱਸਾ ਲਿਆ| ਇਸ ਕਾਰਜਸ਼ਾਲਾ ਵਿੱਚ ਸਿੱਖਿਆ ਸ਼ਾਸਤਰ ਅਤੇ ਸਿੱਖਣ ਦੇ ਨਤੀਜੇ ਵਿਸ਼ੇ ਤੇ ਬਖੂਬੀ ਜਾਣਕਾਰੀ ਪ੍ਰਦਾਨ ਕੀਤੀ ਗਈ | ਕਾਰਜਸ਼ਾਲਾ ਦਾ ਆਰੰਭ ਪ੍ਰਿੰਸੀਪਲ ਵੇਦ ਵਰਤ ਪਲਾਹ ਅਤੇ ਹਾਜਰ ਸਰੋਤ ਅਧਿਆਪਕਾਂ ਦੁਆਰਾ ਲਾਈਟਨਿੰਗ ਨਾਲ ਕੀਤਾ ਗਿਆ |ਇਸ ਮੌਕੇ ਐਲ. ਐਮ.ਸੀ ਮੈਂਬਰ ਰਾਜ ਕੁਮਾਰ ਭੱਲਾ ਵੀ ਮੌਜੂਦ ਸਨ। ਅਧਿਆਪਕ ਸਾਹਿਬਾਨਾਂ ਨੂੰ ਜਮਾਤ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਕਿ ਅਧਿਆਪਨ ਨੂੰ ਹੋਰ ਰੋਚਕ ਬਣਾਉਣ ਨਾਲ ਸੰਬੰਧਿਤ ਭਰਪੂਰ ਜਾਣਕਾਰੀ ਦਿੱਤੀ ਗਈ | ਇਸ ਕਾਰਜਸ਼ਾਲਾ ਦਾ ਉਦੇਸ਼ ਕਈ ਤਰ੍ਹਾਂ ਦੀਆਂ ਜੁਗਤਾਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਉਣਾ ਸੀ ਜਿਹੜੀਆਂ ਕਿ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਦੇ ਗੁਣਾਂ ਨੂੰ ਸੰਪੂਰਨ ਕਰਨ ਵਿੱਚ ਲਾਭਦਾਇਕ ਹੋਣ| ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦੇ ਅੰਦਰ ਹਮਦਰਦੀ, ਇਮਾਨਦਾਰੀ, ਵਾਸਤਵਿਕਤਾ ਅਤੇ ਸਮੂਹਕ ਕਾਰਜ ਅਤੇ ਸਹਿਯੋਗ ਦੀ ਭਾਵਨਾ ਉਤਪੰਨ ਕਰਨ ਲਈ ਵੀ ਅਧਿਆਪਕਾਂ ਨੂੰ ਕਈ ਪ੍ਰਕਾਰ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ |ਇਸ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਦੇ ਜੀਵਨ ਵਿੱਚ ਵਧਦੇ ਦਬਾਅ ਅਤੇ ਚਿੰਤਾਵਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਤਕਨੀਕਾਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ| ਇਸ ਕਾਰਜਸ਼ਾਲਾ ਦਾ ਇੱਕ ਉਦੇਸ਼ ਇਹ ਵੀ ਸੀ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦੇ ਜੀਵਨ ਸ਼ੈਲੀ ਨੂੰ ਮਜਬੂਤ ਬਣਾਇਆ ਜਾਵੇ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕ ਯੋਗਦਾਨ ਪਾ ਸਕਣ |ਵਿਦਿਆਰਥੀ ਬੁਲੰਦੀ ਨਾਲ ਆਪਣੇ ਜੀਵਨ ਉਦੇਸ਼ ਤੈਅ ਕਰਨ ਅਤੇ ਉਸ ਉਦੇਸ਼ ਦੀ ਪ੍ਰਾਪਤੀ ਲਈ ਇਕਾਗਰ ਹੋ ਕੇ ਮਿਹਨਤ ਕਰਨ| ਇਸ ਕਾਰਜਸ਼ਾਲਾ ਦੇ ਆਗਾਜ਼ ਤੋਂ ਲੈ ਕੇ ਸਮਾਪਨ ਤੱਕ ਅਧਿਆਪਨ ਤਕਨੀਕਾਂ ਬਾਰੇ ਵਿਚਾਰ ਚਰਚਾ ਕੀਤੀ ਗਈ, ਜਿਹੜੀ ਅਧਿਆਪਨ ਨੂੰ ਹੋਰ ਮਜਬੂਤ ਅਤੇ ਰੌਚਕ ਬਣਾਵੇ |ਕਾਰਜਸ਼ਾਲਾ ਦੇ ਸਮਾਪਨ ਮੌਕੇ ਵੇਦ ਵਰਤ ਪਲਾਹ ਨੇ ਹਾਜ਼ਰ ਅਧਿਆਪਕਾਂ ਨੂੰ ਇਹਨਾਂ ਤਕਨੀਕਾਂ ਤੋਂ ਲਾਭ ਲੈਣ ਅਤੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਉਦੇਸ਼ ਪ੍ਰਾਪਤੀ ਲਈ ਸਹਾਇਕ ਬਣਨ ਲਈ ਤਾਕੀਦ ਕੀਤੀ | ਸੰਪੂਰਨ ਰੂਪ ਵਿੱਚ ਇਹ ਕਾਰਜਸ਼ਾਲਾ ਹਾਜ਼ਰ ਅਧਿਆਪਕਾਂ ਲਈ ਸਰਮਾਏ ਦੇ ਰੂਪ ਵਿੱਚ ਉਜਾਗਰ ਹੋਈ |