ਜਗਰਾਉਂ , 16 ਅਪ੍ਰੈਲ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਹਨੂਮਾਨ ਮੰਦਰ ਪੁਰਾਣੀ ਘਾਹ ਮੰਡੀ ਜਗਰਾਓਂ ਨੂੰ 16 ਕੁਰਸੀਆਂ ਦਿੱਤੀਆਂ ਗਈਆਂ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਮੌਕੇ ਸੁਸਾਇਟੀ ਵੱਲੋਂ ਸ੍ਰੀ ਹਨੂਮਾਨ ਮੰਦਰ ਪੁਰਾਣੀ ਘਾਹ ਮੰਡੀ ਨੂੰ 16 ਕੁਰਸੀਆਂ ਭਗਤਾਂ ਦੇ ਬੈਠਣ ਲਈ ਦਿੱਤੀਆਂ ਗਈਆਂ ਹਨ। ਇਸ ਮੌਕੇ ਸ੍ਰੀ ਹਨੂਮਾਨ ਮੰਦਰ ਦੇ ਪ੍ਰਬੰਧਕ ਬ੍ਰਿਜ ਲਾਲ ਸ਼ਰਮਾ ਅਤੇ ਵਿਨੈ ਕੁਮਾਰ ਸ਼ਰਮਾ ਨੇ ਸੁਸਾਇਟੀ ਮੈਂਬਰਾਂ ਦਾ ਮੰਦਰ ਨੂੰ ਕੁਰਸੀਆਂ ਦੇਣ ਤੇ ਧੰਨਵਾਦ ਕੀਤਾ।ਇਸ ਮੌਕੇ ਸੁਸਾਇਟੀ ਦੇ ਰਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਕੰਵਲ ਕੱਕੜ, ਸੁਖਦੇਵ ਗਰਗ, ਆਰ ਕੇ ਗੋਇਲ, ਡਾਕਟਰ ਭਾਰਤ ਭੂਸ਼ਣ ਬਾਂਸਲ, ਮੁਕੇਸ਼ ਗੁਪਤਾ, ਲਾਕੇਸ਼ ਟੰਡਨ, ਸੰਜੀਵ ਚੋਪੜਾ, ਅਨਿਲ ਮਲਹੋਤਰਾ ਆਦਿ ਹਾਜ਼ਰ ਸਨ।