ਗੁਰਦਾਸਪੁਰ 16 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਮੀਟਿੰਗ ਪਿੰਡ ਆਦੀ ਵਿੱਚ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਆਗੂ ਸਵਿੰਦਰ ਸਿੰਘ ਚੌਤਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੋਨ ਦੇ ਆਗੂ ਪ੍ਰਧਾਨ ਹਰਵਿੰਦਰ ਸਿੰਘ ਮੱਲੀ ,ਸਕੱਤਰ ਬਾਬਾ ਸੁਖਵੰਤ ਸਿੰਘ, ਪ੍ਰਗਟ ਸਿੰਘ ਸ਼ਹੂਰ ,ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ ,ਗੁਰਮੁਖ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।ਜੋਨ ਤੇਜਾ ਸਿੰਘ ਸੁਤੰਤਰ ਤੋਂ ਬਾਬਾ ਕਰਨੈਲ ਸਿੰਘ ਆਦੀ ਤੇ ਜੋਨ ਬਾਬੇ ਮਸਤੁ ਤੋਂ ਜਤਿੰਦਰ ਸਿੰਘ ਜੀ ਵਰਿਆ ਤੇ ਬਾਬਾ ਨਰਿੰਦਰ ਸਿੰਘ ਆਲੀ ਨੰਗਲ, ਬਚਨ ਸਿੰਘ ਸਰਾਵਾਂ, ਗੁਰਮੀਤ ਸਿੰਘ ਬਲੱਗਣ, ਇੰਦਰਜੀਤ ਸਿੰਘ, ਦਲੀਪ ਸਿੰਘ ਹਾਜਰੀ ਵਿੱਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਪਿਛਲੇ ਸਮੇਂ ਤੋਂ ਜੋਨ ਪ੍ਰਧਾਨ ਹਰਵਿੰਦਰ ਸਿੰਘ ਮੱਲੀ ਤੇ ਜੋਨ ਸਕੱਤਰ ਬਾਬਾ ਸੁਖਵੰਤ ਸਿੰਘ ਰਡਿਆਣਾ ਤੇ ਪ੍ਰਗਟ ਸਿੰਘ ਸ਼ਹੂਰ ਤੇ ਗੁਰਪ੍ਰੀਤ ਸਿੰਘ ਸ਼ਹੂਰ ਵਿਚਕਾਰ ਜੋ ਮੱਤਭੇਦ ਚੱਲ ਰਹੇ ਸਨ ਅੱਜ ਲੰਮੀ ਮੀਟਿੰਗ ਕਰਕੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਗਿਲੇ ਸ਼ਿਕਵੇ ਖਤਮ ਕਰ ਦਿੱਤੇ ਤੇ ਅੱਜ ਤੋਂ ਬਾਅਦ ਕੋਈ ਵੀ ਧਿਰ ਇੱਕ ਦੂਜੇ ਤੇ ਟਸ਼ਣਬਾਜੀ ਨਹੀਂ ਕਰੇਗੀ। ਜੇਕਰ ਜੋਨ ਦੇ ਆਗੂ ਵਿੱਚ ਕੋਈ ਮਰਤਭੇਦ ਖੜਾ ਹੁੰਦਾ ਹੈ ਤਾਂ ਜੋਨ ਦੀ ਮੀਟਿੰਗ ਲਾ ਕੇ ਸੁਲਝਾਇਆ ਜਾਵੇਗਾ। ਲੋੜ ਪੈਣ ਤੇ ਜਿਲੇ ਦੇ ਕਿਸੇ ਆਗੂ ਦੀ ਸਹਾਇਤਾ ਲਈ ਜਾ ਸਕਦੀ ਹੈ।ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਜੋਨ ਦੇ ਆਗੂਆਂ ਦੀ ਆਪਸੀ ਸਹਿਮਤੀ ਨਾਲ ਡਿਊਟੀਆਂ ਲਾ ਕੇ ਹਾਜ਼ਰੀ ਭਰਨਗੇ ਤੇ ਵੱਧ ਤੋਂ ਵੱਧ ਸ਼ੰਭੂ ਮੋਰਚੇ ਚ ਸਮੂਲੀਅਤ ਕਰਨਗੇ।ਜੋਨ ਸਕੱਤਰ ਵੱਲੋਂ ਜਥੇਬੰਦੀ ਦੀ ਸਹਿਮਤੀ ਨਾਲ ਜੋ ਕੁਲਦੀਪ ਕੌਰ ਧੌਲਪੁਰ ਉੱਪਰ 365 ਦਾ ਮੁਕਦਮਾ ਥਾਣਾ ਧਾਰੀਵਾਲ ਵਿੱਚ ਦਰਜ ਕਰਾਇਆ ਹੈ ਜਿਲਾ ਕਮੇਟੀ ਦੀ ਸਹਿਮਤੀ ਨਾਲ ਉਸ ਪਰਚੇ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇਗੀ। ਜੇਕਰ ਸਬੰਧਤ ਔਰਤ ਇਸ ਕੇਸ ਵਿੱਚ ਦੋਸ਼ੀ ਪਾਈ ਜਾਂਦੀ ਹੈ ਤਾਂ ਸਮੁੱਚੀ ਜਿਲਾ ਕਮੇਟੀ ਉਸ ਨੂੰ ਸਜ਼ਾ ਦਵਾ ਕੇ ਅੰਜ਼ਾਮ ਤੱਕ ਪਹੁੰਚਾਏਗੀ ਤੇ ਨਾਲ ਹੀ ਪਿਛਲੇ ਦਿਨਾਂ ਵਿੱਚ ਜਿਹੜੇ ਪ੍ਰਗਟ ਸਿੰਘ ਸ਼ਹੂਰ ਸਿਆਸਤ ਵਿੱਚ ਚਲੇ ਗਏ ਸਨ ਉਹਨਾਂ ਨੇ ਸਿਆਸਤ ਨੂੰ ਅਲਵਿਦਾ ਕਿਹਾ ਤੇ ਫੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਪੱਲਾ ਫੜਿਆ,ਗੁਰਪ੍ਰੀਤ ਸਿੰਘ ਸਹੂਰ ਨੇ ਪਿੰਡ ਦੀ ਸਰਪੰਚੀ ਤੋਂ ਵੀ ਜਵਾਬ ਦਿੱਤਾ ਤੇ ਕਿਹਾ ਕਿ ਅਸੀਂ ਹੁਣ ਕੋਈ ਸਰਪੰਚੀ ਮੈਂਬਰੀ ਨਹੀਂ ਲੜਾਂਗੇ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਸੰਘਰਸ਼ ਜਿੱਤਾਂਗੇ ਤੇ ਵੋਟਾਂ ਵਾਲੀਆਂ ਪਾਰਟੀਆਂ ਦਾ ਬਾਈਕਾਟ ਕਰਾਂਗੇ।