Home Political ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਮਿਆਦ ਪੁੱਗੀ ਵਾਲੀਆਂ ਖਾਣ – ਪੀਣ ਦੀਆਂ...

ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਮਿਆਦ ਪੁੱਗੀ ਵਾਲੀਆਂ ਖਾਣ – ਪੀਣ ਦੀਆਂ ਵਸਤੂਆਂ ਨਾ ਵੇਚਣ ਸਬੰਧੀ ਸਖਤ ਹਦਾਇਤਾਂ

24
0


ਤਰਨ ਤਾਰਨ 23 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਤੀ 23 ਅਪ੍ਰੈਲ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਭਿੱਖੀਵਿੰਡ ਅਤੇ ਤਰਨ ਤਾਰਨ ਸ਼ਹਿਰੀ ਇਲਾਕੇ ਵਿੱਚ ਵੱਖ—ਵੱਖ ਕਰਿਆਨਾ, ਬੇਕਰੀ, ਹਲਵਾਈ, ਡੇਅਰੀ ਆਦਿ ਫੂਡ ਬਿਜ਼ਨਸ ਉਪਰੇਟਰਾਂ ਨਾਲ ਚੇਤਨਾਂ ਕੈਂਪ ਲਗਾਏ ਗਏ। ਜਿਸ ਵਿੱਚ ਸਾਰੇ ਫੂਡ ਬਿਜ਼ਨਸ ਉਪਰੇਟਰਾਂ ਨੂੰ ਫੂਡ ਸੇਫਟੀ ਦੀ ਰਜ਼ਿਸਟ੍ਰੇਸ਼ਨ ਲਾਈਸੈਂਸ ਲੈਣ ਵਾਸਤੇ ਹਦਾਇਤ ਕੀਤੀ ਗਈ ਅਤੇ ਆਪਣੀ ਸਾਫ਼ -ਸਫਾਈ ਰੱਖਦੇ ਹੋਏ ਲੋਕਾਂ ਨੂੰ ਸਹੀ ਅਤੇ ਸੁਰੱਖਿਅਤ ਭੋਜਨ ਹੀ ਦੇਣ ਦੀ ਹਦਾਇਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਫੂਡ ਸੇਫ਼ਟੀ ਟੀਮ ਵੱਲੋਂ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਸਪੈਸ਼ਲ ਚੇਤਨਾ ਕੈਂਪ ਲਗਾ ਕੇ ਫੂਡ ਸੇਫਟੀ ਟੀਮ ਵੱਲੋਂ ਜਿਲ੍ਹਾ ਤਰਨ ਤਾਰਨ ਦੇ ਸਾਰੇ ਫੂਡ ਬਿਜਨੇਸ ਉਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਮਿਆਦ ਪੁੱਗੀ ਵਾਲੀਆਂ ਖਾਣ—ਪੀਣ ਦੀਆਂ ਵਸਤੂਆਂ ਬਿਲਕੁੱਲ ਹੀ ਨਾ ਵੇਚਣ ਅਤੇ ਜੇਕਰ ਕੰਪਨੀ ਨੂੰ ਵਾਪਿਸ ਕਰਨ ਲਈ ਇਹ ਵਸਤੂਆਂ ਆਦਿ ਦੁਕਾਨ ਵਿੱਚ ਹਨ ਤਾਂ ਇਹ ਮਿਆਦ ਪੁੱਗੀ ਵਾਲੀਆਂ ਵਸਤੂਆਂ ਨੂੰ ਇੱਕ ਅੱਲਗ ਤੋਂ ਖਾਨ ਵਿੱਚ “Expired Items, Not For Sale” ਲਿਖ ਕੇ ਹੀ ਰੱਖਿਆ ਜਾਵੇ। ਆਪਣੀਆ ਦੁਕਾਨਾਂ ਦੀ ਪੂਰੀ ਸਾਫ—ਸਫਾਈ ਰੱਖਣ, ਚੰਗੀ ਮਿਆਰ ਵਾਲੀਆਂ ਵਸਤੂਆਂ ਹੀ ਵੇਚਣ ਅਤੇ ਆਪਣੇ ਵਰਕਰਾਂ ਦਾ ਸਮੇਂ—ਸਮੇਂ ਤੇ ਮੈਡੀਕਲ ਚੈਕੱਅਪ ਕਰਵਾਉਂਦੇ ਰਹਿਣ। ਉਹ ਆਪਣਾ ਫੂਡ ਸੇਫਟੀ ਦਾ ਲਾਇੰਸਸ ਰਜ਼ਿਸਟ੍ਰੇਸ਼ਨ ਜ਼ਰੂਰ ਬਣਵਾਉਣ ਅਤੇ ਜਿੰਨ੍ਹਾਂ ਫੂਡ ਬਿਜਨੇਸ ਉਪਰੇਟਰਾਂ ਦੇ ਲਾਇਸੰਸ ਦੀ ਮਿਆਦ ਪੂਰੀ ਹੋਣ ਵਾਲੀ ਹੈ ਜਾਂ ਲੰਘ ਚੁੱਕੀ ਹੈ ਉਸ ਨੂੰ ਜਲਦ ਤੋਂ ਜਲਦ ਰੀਨੀਊ ਕਰਵਾਉਣ ਅਤੇ ਸਾਫ ਸੁਥਰੇ ਖ਼ਾਦ ਪਦਾਰਥ ਦੀ ਵਿਕਰੀ ਕਰਨ । ਇਸ ਮੌਕੇ ਤੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਅਤੇ ਫੂਡ ਸੇਫਟੀ ਮਿਸ ਰਜਨੀ ਰਾਣੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here