Home Punjab ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕੀਤੀ

ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕੀਤੀ

37
0


ਮੋਗਾ, 23 ਅਪ੍ਰੈਲ ( ਰਾਜੇਸ਼ ਜੈਨ )-ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾ ਵਿਰੁਧ ਚਲਾਈ ਗਈ ਮੁਹਿਮ ਤਹਿਤ ਵਿਵੇਕ ਸ਼ੀਲ ਸੋਨੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿੱਚ ਅਮਰਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਨੇ ਨਸ਼ਿਆ ਦੇ ਵਪਾਰ ਕਰਨ ਵਾਲੇ ਵਿਅਕਤੀ ਦੀ ਜਾਇਦਾਦ ਜਬਤ ਕੀਤੀ ਹੈ। ਇਸ ਤਹਿਤ ਮੁਕੱਦਮਾ ਨੰਬਰ 44 ਮਿਤੀ 04-04-20219 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਨਾਮਜ਼ਦ ਸੁਖਦੇਵ ਸਿੰਘ ਵਾਸੀ ਮੱਝੂਕੇ ਥਾਣਾ ਭਦੌੜ ਜਿਲਾ ਬਰਨਾਲਾ ਨੂੰ ਸਮੇਤ 31, 200 ਨਸ਼ੀਲੀਆ ਗੋਲੀਆ ਸਮੇਤ ਆਈ-20 ਕਾਰ ਸਮੇਤ ਕਾਬੂ ਕਰਕੇ ਉਕਰ ਮੁਕੱਦਮਾ ਦਰਜ ਰਜਸਿਟਰ ਹੋਇਆ ਸੀ। ਜੋ ਦੋਸ਼ੀ ਇਸ ਵਕਤ ਫਰੀਦਕੋਟ ਜੇਲ ਵਿਖੇ ਬੰਦ ਹੈ। ਉਸਨੇ ਇੱਕ ਕਾਰ ਅਤੇ 2 ਕਨਾਲ ਦਾ ਪਲਾਟ ਨਸ਼ੀਲੇ ਪਦਾਰਥਾਂ ਦੀ ਕਮਾਈ ਰਾਹੀਂ ਹਾਸਲ ਕੀਤਾ ਸੀ । ਜੋ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਐਸ.ਆਈ ਅਮਰਜੀਤ ਸਿੰਘ ਵੱਲੋ ਇਸਦੀ ਪਰਾਪਰਟੀ ਤਸਦੀਕ ਕਰਕੇ 68-ਐਫ ਤਹਿਤ ਕੇਸ ਤਿਆਰ ਕਰਕੇ ਕੰਪੀਟੈਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ। ਜਿੰਨਾ ਨੇ ਹੁਕਮ ਮਿਤੀ 12-4-2024 ਅਨੁਸਾਰ ਉਕਤ ਆਈ-20 ਕਾਰ ਅਤੇ ਪਲਾਟ ਨੂੰ ਜਬਤ ਕਰਨ ਦਾ (ਫਰੀਜਿੰਗ) ਦਾ ਹੁਕਮ ਹਾਸਲ ਹੋਇਆ ਹੈ। ਜੋ ਇਸ ਪਰਾਪਰਟੀ ਦੀ ਕੁੱਲ ਕੀਮਤ 8,36,058/- ਰੁਪਏ ਬਣਦੀ ਹੈ। ਜੋ ਇਸ ਆਰਡਰ ਦੀ ਕਾਪੀ ਇਸ ਦੇ ਘਰ ਦੇ ਐਡਰੈਸ ਤੇ ਚਪਕਾਈ ਗਈ ਹੈ।

LEAVE A REPLY

Please enter your comment!
Please enter your name here