ਨਿਹਾਲ ਸਿੰਘ ਵਾਲਾ, 23 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਥਾਣਾ ਨਿਹਾਲ ਸਿੰਘ ਵਾਲਾ ਅਧੀਨ ਮੇਘ ਸਿੰਘ ਵਾਸੀ ਨਰੈਣਗੜ੍ਹ ਸੋਹਈਆ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ । ਜਿਸ ਵਿੱਚ ਦੋਸ਼ੀਆ ਨੇ ਇਸ ਦਾ ਮੋਬਾਇਲ ਫੋਨ ਖੋਹ ਲਿਆ ਸੀ। ਜਿਸ ਵਿੱਚ ਰਿੰਪਲ ਸਿੰਘ ਵਾਸੀ ਜੈ ਸਿੰਘ ਵਾਲਾ ਥਾਣਾ ਬਾਘਾ ਪੁਰਾਣਾ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮੁਕੱਦਮਾ ਵਿੱਚ ਸ਼ਿਕੰਦਰ ਸਿੰਘ ਵਾਸੀ ਮਾਣੂੰਕੇ ਨੂੰ ਅੱਜ ਇਸ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਜਿਸ ਨੇ ਤਿੰਨ-ਚਾਰ ਖੋਹ ਦੀਆ ਵਾਰਦਾਤਾ ਮੰਨੀਆ ਹਨ। ਜਿਸ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਦੁੱਧ ਦਾ ਕੈਂਟਰ ਘੇਰ ਕੇ ਲੁੱਟਣ ਵਾਲਾ ਕਾਬੂ-
ਨਿਹਾਲ ਸਿੰਘ ਵਾਲਾ ਅਧੀਨ 7 ਫਰਵਰੀ 2024 ਦੀ ਰਾਤ ਨੂੰ ਕ੍ਰੀਬ ਦੇ ਵਜੇ ਇੱਕ ਦੁੱਧ ਦਾ ਕੈਂਟਰ ਕੋਟਈਸੇ ਖਾ ਤੋ ਕਰਨਾਲ ਨੂੰ ਜਾ ਰਿਹਾ ਸੀ ਤਾਂ ਹਿੰਮਤਪੁਰਾ ਲਾਗੇ ਮਹਿੰਦਰਾ ਪੈਕਿਪ ਨਾਲ ਰੋਕ ਕੇ ਉਸ ਵਿੱਚੋ 1860 ਲੀਟਰ ਦੁੱਧ, 100 ਲੀਟਰ ਡੀਜਲ ਤੇਲ ਅਤੇ 700 ਰੁਪਏ ਨਗਦੀ ਦੀ ਖੋਹ ਅਣਪਛਾਤੇ ਵਿਅਕਤੀਆ ਵੱਲੋ ਕੀਤੀ ਗਈ ਸੀ। ਟੈਕਨੀਕਲ ਸੈਲ ਦੀ ਮਦਦ ਨਾਲ ਟਾਵਰ ਡੰਪ ਹਾਸਿਲ ਕਰਕੇ ਦੋਸ਼ੀਆ ਨੂੰ ਘਟਨਾ ਨਾਲ ਜੋੜ ਕੇ ਨਾਮਜਦ ਕੀਤਾ ਗਿਆ ਸੀ। ਜਿਸ ਵਿੱਚ ਹਰਦੀਪ ਸਿੰਘ ਉਰਫ ਗੁਰਮਨ ਸਿੰਘ ਵਾਸੀ ਘੱਲ ਕਲਾ ਨੂੰ ਗ੍ਰਿਫਤਾਰ ਕਰਨ ਲਈ ਕਈ ਰੋਡ ਕੀਤੇ ਗਏ ਸਨ। ਦੋਸ਼ੀ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋ ਵੀ ਜਮਾਨਤ ਕੈਂਸਲ ਹੋਣ ਤੇ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।