ਜਗਰਾਓਂ, 27 ਅਪ੍ਰੈਲ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ ਨਰਸਰੀ ਅਤੇ ਕੇਜੀ ਜਮਾਤ ਵਿੱਚ ਦਾਖ਼ਲ ਹੋਣ ਵਾਲੇ ਬੱਚਿਆਂ ਲਈ ਪ੍ਰੀ-ਨਰਸਰੀ, ਨਰਸਰੀ ਅਤੇ ਕੇ.ਜੀ. ਦੇ ਬੱਚਿਆਂ ਲਈ ਡਾਇਰੈਕਟਰ ਸ਼ਸ਼ੀ ਜੈਨ ਦੀ ਅਗਵਾਈ ਹੇਠ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਦਾ ਮੰਤਵ ਬੱਚਿਆਂ ਨੂੰ ਆਪਣੇ ਅਧਿਆਪਕਾਂ ਨਾਲ ਦੋਸਤਾਨਾ ਬਣਾਉਣਾ ਅਤੇ ਬੱਚਿਆਂ ਦੇ ਮਨਾਂ ਵਿੱਚ ਸਕੂਲ ਪ੍ਰਤੀ ਰੁਚੀ ਪੈਦਾ ਕਰਨਾ ਹੈ। ਪਾਰਟੀ ਦੀ ਸ਼ੁਰੂਆਤ ਵਿੱਚ ਛੋਟੇ ਬੱਚਿਆਂ ਨੇ ਸਵਾਗਤੀ ਡਾਂਸ ਕੀਤਾ। ਸਕੂਲ ਦੇ ਵਿਹੜੇ ਨੂੰ ਵੱਖ-ਵੱਖ ਗੁਬਾਰਿਆਂ ਅਤੇ ਫੁੱਲਾਂ ਅਤੇ ਪੱਤਿਆਂ ਨਾਲ ਸਜਾਇਆ ਗਿਆ ਸੀ। ਪਿ੍ਰੰਸੀਪਲ ਸੁਪ੍ਰੀਆ ਖੁਰਾਣਾ ਨੇ ਸਾਰੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੀ ਨਰਸਰੀ ਦੇ ਏਕਮਦੀਪ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਨਰਸਰੀ ਦੇ ਪ੍ਰੀਤ ਨੂੰ ਮਿਸ ਫਰੈਸ਼ਰ ਦੀ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬੱਚਿਆਂ ਨੂੰ ਚਾਕਲੇਟ, ਟਾਫੀਆਂ ਦੇ ਤੋਹਫ਼ੇ ਵੀ ਵੰਡੇ ਗਏ।