ਜਗਰਾਓ, 4 ਮਈ ( ਭਗਵਾਨ ਭੰਗੂ)- ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਹੇਠ ਸਕੂਲ ਵਿੱਚ ਨਵੇਂ ਦਾਖਲ ਹੋਏ ਨੰਨ੍ਹੇ ਮਹਿਮਾਨਾਂ ਲਈ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੇ ਰੈਂਪ ਵਾਕ ਕੀਤੀ ।ਇਸ ਮੌਕੇ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਬੈਸਟ ਸਮਾਈਲ, ਮਿਸਟਰ ਹੈਂਡਸਮ ਅਤੇ ਮਿਸ ਬਿਊਟੀਫੁਲ ਘੋਸ਼ਿਤ ਕੀਤਾ ਗਿਆ। ਸਾਰੇ ਬੱਚਿਆਂ ਨੇ ਗਾਣੇ ਗਾਏ ਤੇ ਪਰਫੋਰਮੈਂਸ ਵੀ ਦਿੱਤੀਆਂ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਰੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਖੁੱਲ ਕੇ ਕੀਤਾ ਹੈ ਜੋ ਕਿ ਕਾਬਿਲ -ਏ-ਤਾਰੀਫ ਰਿਹਾ । ਨਵੇਂ ਬੱਚਿਆਂ ਲਈ ਸਕੂਲ ਵਿੱਚ ਫਰੈਸ਼ ਪਾਰਟੀ ਇੱਕ ਪੁਖਤਾ ਕਦਮ ਹੈ ।ਜਿਸ ਵਿੱਚ ਬੱਚਿਆਂ ਨੂੰ ਸਕੂਲ ਬਾਰੇ ਜਾਣਕਾਰੀ ਮਿਲਣ ਦੇ ਨਾਲ ਨਾਲ ਸੰਸਕਾਰਾਂ ਦਾ ਵੀ ਪਤਾ ਲੱਗ ਜਾਂਦਾ ਹੈ। ਜੋ ਕਿ ਸਰਵਹਿੱਤਕਾਰੀ ਸਕੂਲ ਦਾ ਮੁੱਖ ਮੰਤਵ ਹੈ।