ਜਗਰਾਓਂ, 5 ਮਈ ( ਰੋਹਿਤ ਗੋਇਲ )—ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ 6 ਮਈ ਦਿਨ ਸੋਮਵਾਰ ਨੂੰ ਜਗਰਾਓਂ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਵਿਚ ਭਾਰੀ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਜਿਲਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਦੱਸਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ 9.30 ਤੇ ਪਿੰਡ ਇਲੀਗੜ੍ਹ ( ਸ਼ਹੀਦ ਰਛਪਾਲ ਸਿੰਘ ਨਗਰ ) ਪਹੁੰਚਣਗੇ। ਉਸਤੋਂ ਬਾਅਦ 10.15 ਤੇ ਪਿੰਡ ਪੋਨਾ, 11 ਵਜੇ ਸਿੱਧਵਾਂ ਖੁਰਦ, 11.45 ਤੇ ਨਛੱਤਰ ਸਿੰਘ ਮੈਮੋਰੀਅਲ ਹਾਲ ਹੀਰਾ ਬਾਗ ਜਗਰਾਓਂ, ਦੁਪਿਬਰ 1 ਵਜੇ ਪਿੰਡ ਬੋਦਲਵਾਲਾ, 1.45 ਤੇ ਪਿੰਡ ਰਾਮਗੜ੍ਹ ਭੁੱਲਰ, 2.15 ਤੇ ਪਿੰਡ ਬੁਜਰਗ, 3 ਵਜੇ ਪਿੰਡਡ ਬਰਸਾਲ, 3.45 ਵਜੇ ਪਿੰਡ ਚੀਮਨਾ, 4.15 ਤੇ ਪਿੰਡ ਸਿੱਧਵਾਂ ਖੁਰਦ, ਸ਼ਾਮ 5 ਵਜੇ ਪਿੰਡ ਗਗੜਾ, 6 ਵਜੇ ਜਗਰਾਓਂ ਵਾਰਡ ਨੰਬਰ 1 ਕੌਂਸਲਰ ਗੁਪ੍ਰਈਥ ਖੌਰ ਤਤਲਾ ਦੀ ਅਗੁਵਾਈ ਹੇਠ ਸਮਾਗਮ, ਸ਼ਾਮ 7 ਵਜੇ ਕੌਂਸਲਰ ਜਰਨੈਲ ਲੋਹਟ ਦੇ ਵਾਰਡ ਨੰਬਰ 6 ਅਤੇ ਰਾਤ 8 ਵਜੇ ਸੁਖਦੇਵ ਕੌਰ ਧਾਲੀਵਾਲ ਦੇ ਵਾਰਡ ਨੰਬਰ 11 ਵਿਚ ਭਾਰੀ ਝ੍ਵ ਸਭਾ ਨੂੰ ਸੰਬੋਧਨ ਕਰਨਗੇ।