ਜਗਰਾਉਂ, 14 ਮਈ (ਰਾਜੇਸ਼ ਜੈਨ, ਮੋਹਿਤ ਜੈਨ )- ਸੰਕਰਾਂਤੀ ਮਹਾਂਪਰਬ ਪਰ ਹਰ ਮਹੀਨੇ ਕਮਲ ਚੌਂਕ ਨੇੜੇ ਸਾਧਨਾ ਸਥਲ ਤੇ ਸ਼੍ਰੀ ਰੂਪ ਸੇਵਾ ਸੋਸਾਇਟੀ ਵੱਲੋਂ ਕਰਵਾਏ ਜਾਣ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ 216ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 90 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਤੇ ਤਪਾਚਾਰਿਆ ਸ੍ਰੀ ਸ਼ੁਭ ਜੀ ਮਹਾਰਾਜ ਤੇ ਮਹਾ ਸਾਧਵੀ ਪ੍ਰਵਚਨ ਪ੍ਰਭਾਵਿਕਾ ਸ੍ਰੀ ਸੁਨੀਤਾ ਜੀ ਮਹਾਰਾਜ ਨੇ ਪ੍ਰਵਚਨ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਕੀ ਹੋਣ ਵਾਲਾ ਤੇ ਅੱਗੇ ਕੀ ਹੋਵੇਗਾ ਇਸ ਦੀ ਜਾਣਕਾਰੀ ਦਿੱਤੀ। ਪ੍ਰਵਚਨ ਪ੍ਰਭਾਵਿਕਾ ਸ੍ਰੀ ਸੁਨੀਤਾ ਜੀ ਮਹਾਰਾਜ ਜੀ ਦਾ ਅੱਜ 66ਵਾਂ ਜਨਮਦਿਨ ਹੋਣ ਤੇ ਪ੍ਰਧਾਨ ਰਾਜੇਸ਼ ਜੈਨ ਨੇ ਸੰਕ੍ਰਾਂਤੀ ਦੇ ਪਵਿੱਤਰ ਦਿਨ ਮੌਕੇ ਸ੍ਰੀ ਸੁਨੀਤਾ ਜੀ ਮਹਾਰਾਜ ਜੀ ਨੂੰ ਵਧਾਈ ਦਿੱਤੀ। ਇਸ ਮੌਕ ਚੇਅਰਮੈਨ ਰਾਕੇਸ਼ ਜੈਨ, ਪ੍ਰਧਾਨ ਰਾਜੇਸ਼ ਜੈਨ, ਸੈਕਟਰੀ ਮਹਾਵੀਰ ਜੈਨ, ਮੰਤਰੀ ਰਾਜਨ, ਕੈਸ਼ੀਅਰ ਸ਼ਸ਼ੀ ਭੂਸ਼ਣ ਜੈਨ, ਵਾਈਸ ਪ੍ਰਧਾਨ ਬਸੰਤ ਜੈਨ, ਵਿਪਨ ਜੈਨ, ਸੰਜੀਵ ਜੈਨ, ਮੋਨੂ ਜੈਨ, ਸਚਿਨ ਜੈਨ, ਮਾਤਰੀ ਸੇਵਾ ਸੰਘ ਪ੍ਰਧਾਨ ਮੈਡਮ ਕਾਂਤਾ ਸਿੰਗਲਾ, ਸੈਕਟਰੀ ਸੁਨੀਤਾ ਜੈਨ ਹਾਜ਼ਰ ਸਨ।