ਰਾਏਕੋਟ, 10 ਫਰਵਰੀ ( ਬੌਬੀ ਸਹਿਜਲ, ਮੋਹਿਤ ਜੈਨ) – ਪੀ ਐਸ ਈ ਬੀ ਇਪੰਲਾਈਜ ਫੈਡਰੇਸ਼ਨ ਏਟਕ ਸਬ ਡਵੀਜਨ ਰਾਏਕੋਟ ਦੀ ਮੈਂਬਰਸ਼ਿਪ ਵਿਚ ਵਾਧਾ ਹੋਇਆ। ਮੈਂਬਰਸ਼ਿਪ ਭਰਨ ਸਮੇ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਸਬ ਡਵੀਜਨ ਪ੍ਰਧਾਨ ਸਰਬਜੀਤ ਸਿੰਘ, ਡਵੀਜਨ ਸਹਾਇਕ ਸਕੱਤਰ ਬਲਕਾਰ ਸਿੰਘ, ਦਵਿੰਦਰ ਸਿੰਘ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਸਕੱਤਰ, ਹਰਪ੍ਰੀਤ ਕੌਰ ਪ੍ਰਚਾਰ ਸਕੱਤਰ, ਡਵੀਜਨ ਸਹਾਇਕ ਕੈਸ਼ੀਅਰ ਹਰਮਨਜੀਤ ਸਿੰਘ, ਯੂ ਡੀ ਸੀ ਇਕਬਾਲ ਸਿੰਘ ਸਬ ਡਵੀਜਨ ਰਾਏਕੋਟ ਵਲੋ ਜਥੇਬੰਦੀ ਐੱਮ ਐੱਸ ਯੂ ਯੂਨੀਅਨ ਨੂੰ ਅਲਵਿਦਾ ਆਖਦੇ ਹੋਏ ਪੀ ਐਸ ਈ ਬੀ ਇਪੰਲਾਈਜ ਫੈਡਰੇਸ਼ਨ ਏਟਕ ਸਬ ਡਵੀਜਨ ਰਾਏਕੋਟ ਨੂੰ ਜੁਆਇਨ ਕੀਤਾ। ਮੈਂਬਰਸ਼ਿਪ ਭਰਨ ਸਮੇ ਹਰਮਨਜੀਤ ਸਿੰਘ ਯੂ ਡੀ ਸੀ ਨੇ ਵਿਸਵਾਸ਼ ਦੁਵਾਇਆ ਕਿ ਆਪਣੇ ਦੂਜੇ ਸਾਥੀਆ ਨੂੰ ਵੀ ਏਟਕ ਵਿਚ ਜੁਆਇਨ ਕਰਵਾਉਣਗੇ ਅਤੇ ਮੂਹਰਲੀਆ ਕਤਾਰਾ ਵਿਚ ਹੋਕੇ ਜੱਥੇਬੰਦੀ ਦੀ ਸੇਵਾ ਕਰਾਂਗਾ। ਸਕੱਤਰ ਜਗਮੋਹਣ ਸਿੰਘ ਛੱਜਾਵਾਲ ਵੱਲੋ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸੀ ਐਚ ਵੀ ਕਾਮਿਆਂ ਨੂੰ ਜਲਦੀ ਤੋ ਜਲਦੀ ਪੱਕਾ ਕੀਤਾ ਜਾਵੇ। ਜੱਥੇਬੰਦੀ ਸਾਥੀਆ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਕਰਵਾਏਗੀ।
