Home Uncategorized ਜਗਰਾਓਂ ’ਚ ਵਾਹਨ ਚੋਰ ਬੇਖੌਫ, ਪੁਲਿਸ ਖਾਮੋਸ਼

ਜਗਰਾਓਂ ’ਚ ਵਾਹਨ ਚੋਰ ਬੇਖੌਫ, ਪੁਲਿਸ ਖਾਮੋਸ਼

58
0


ਜਗਰਾਓਂ, 13 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਉਂ ਵਿੱਚ ਵਾਹਨ ਚੋਰ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ, ਸਕੂਟੀ ਬਿਨਾਂ ਕਿਸੇ ਡਰ ਦੇ ਚੋਰੀ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੀਆਂ ਜ਼ਿਆਦਾਤਰ ਚੋਰੀ ਦੀਆਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਅਤੇ ਚੋਰੀ ਦੀਆਂ ਘਟਨਾਵਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ। ਪਿੰਡ ਚੌਕੀਮਾਨ ਵਾਸੀ ਪ੍ਰਭਜੋਤ ਸਿੰਘ ਮਾਨ ਜੋ ਕਿ ਮੰਗਲਵਾਰ ਨੂੰ ਲਾਜਪਤ ਰਾਏ ਰੋਡ ’ਤੇ ਸਥਿਤ ਡਾਕਟਰ ਕਿਸ਼ਨ ਦੇ ਹਸਪਤਾਲ ਤੋਂ ਅਪਣੀ ਮਾਂ ਨੂੰ ਦਵਾਈ ਲੈਣ ਲਈ ਐਕਟਿਵਾ ਸਕੂਟੀ ’ਤੇ ਆਇਆ ਸੀ, ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਸਵੇਰੇ 8.30 ਵਜੇ ਹਸਪਤਾਲ ਪਹੁੰਚਿਆ ਸੀ। ਸਕੂਟੀ ਬਾਹਰ ਖੜ੍ਹੀ ਕਰ ਕੇ ਦਵਾਈ ਲੈਣ ਅੰਦਰ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਬਾਹਰੋਂ ਕੋਈ ਵਿਅਕਤੀ ਉਸਦੀ ਸਕੂਟੀ ਚੋਰੀ ਕਰਕੇ ਲੈ ਗਿਆ ਸੀ। ਜਦੋਂ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ 40-42 ਸਾਲ ਦਾ ਵਿਅਕਤੀ ਉਸਦੀ ਸਕੂਟੀ ਚੋਰੀ ਕਰਦਾ ਦੇਖਿਆ ਗਿਆ। ਇਸ ਸਬੰਧੀ ਉਸ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਅਜੇ 3 ਦਿਨ ਪਹਿਲਾਂ ਹੀ ਐਸ.ਐਸ.ਪੀ ਦਫ਼ਤਰ ਦੇ ਸਾਹਮਣੇ ਤੋਂ ਪੰਜਾਬ ਨੈਸ਼ਨਲ ਬੈਂਕ ਵਿਚ ਕੰਮ ਲਈ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ, ਤਹਿਸੀਲ ਕੰਪਲੈਕਸ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਅਤੇ ਉਸੇ ਸਮੇਂ ਦਿਨ ਦਿਹਾੜੇ ਸਿੱਧੂ ਗੈਸ ਏਜੰਸੀ ਦੇ ਸਾਹਮਣੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਉਸਤੋਂ ਅਗਲੇ ਦਿਨ ਹੀ ਦਿਨ ਦਿਹਾੜੇ ਕੱਚਾ ਮਲਕ ਰੋਡ ’ਤੇ ਰੇਲਵੇ ਫਾਟਕ ਨੇੜਿਓਂ ਪੱਤਰਕਾਰ ਜਗਰੂਪ ਸਿੰਘ ਸੋਹੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਤਰ੍ਹਾਂ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕ ਪ੍ਰੇਸ਼ਾਨ ਹਨ। ਪੁਲਿਸ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here