ਜਗਰਾਉਂ (ਵਿਕਾਸ ਮਠਾੜੂ, ਅਮਨਦੀਪ ਰੀਹਲ):- ਸਮੇਂ ਦਾ ਸਦਉਪਯੋਗ ਕਰਨ ਲਈ ਬੁੱਧੀਜੀਵੀ ਤੱਤਪਰ ਰਹਿੰਦੇ ਹਨ, ਕਿ ਜਿਸ ਨਾਲ ਸਮਾਜ ਦਾ ਕਿਸੇ ਨਾ ਕਿਸੇ ਤਰੀਕੇ ਭਲਾ ਹੋ ਜਾਵੇ। ਅਹਿਜੀ ਉਪਰਾਲਾ ਕੀਤਾ ਹੈ ਜਗਰਾਉਂ ਦੇ ਗੋਲਡਨ ਬਾਗ ਦੀਆਂ ਮਹਿਲਾਵਾਂ ਨੇ।
ਅੱਜ ਗੋਲਡਨ ਬਾਗ ਮੁੱਹਲੇ ਦੀਆਂ ਔਰਤਾਂ ਵਲੋਂ ਸਾਂਝੇ ਤੌਰ ਦੇ ਰੋਜਾਨਾ ਫ੍ਰੀ ਯੋਗਾ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਹਰ ਉਮਰ ਦੇ ਵਿਅਕਤੀਆਂ ਨੂੰ ਮਾਹਰਾਂ ਦੀ ਨਿਗਰਾਨੀ ਹੇਠ੍ਹ ਫ੍ਰੀ ਯੋਗਾ ਦੀਆਂ ਕਲਾਸਾਂ ਦਿੱਤੀਆਂ ਜਾਣਗੀਆਂ। ਅੱਜ ਮੁੱਹਲੇ ਦੀ ਧਰਮਸ਼ਾਲਾ ਵਿਚ ਕਲਾਸਾਂ ਦੀ ਸ਼ੁਰੂਆਤ ਹੋਈ। ਜਾਣਕਾਈ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਮੁੱਹਲੇ ਦੀਆਂ ਕੁਝ ਔਰਤਾਂ ਵਲੋਂ ਵਿਸ਼ੇਸ਼ ਤੋਰ ਤੇ ਯੋਗਾ ਦੀ ਟ੍ਰੈਨਿੰਗ ਲਈ ਗਈ, ਜਿਸ ਤੋਂ ਬਾਦ ਹੁਣ ਉਨ੍ਹਾਂ ਵਲੋਂ ਸਮਾਜ ਸੇਵਾ ਦੇ ਉਦੇਸ਼ ਨਾਲ ਲੋਕਾਂ ਨੂੰ ਫ੍ਰੀ ਯੋਗਾ ਕਰਵਾਇਆ ਜਾਵੇਗਾ।
ਸੁਖਮਨੀ ਸੇਵਾ ਸੁਸਾਇਟੀ ਗੋਲਡਨ ਬਾਗ ਵਲੋਂ ਸੁਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਉਪਰੰਤ ਕੀਰਤਨ ਕੀਤਾ ਗਿਆ। ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀ ਦੇ ਮੈਂਬਰ ਗਗਨਦੀਪ ਕੌਰ, ਮਨਪ੍ਰੀਤ ਕੌਰ, ਰਾਜਪ੍ਰੀਤ ਕੌਰ, ਕੁਲਦੀਪ ਕੌਰ, ਪ੍ਰਕਾਸ਼ ਕੌਰ , ਜਸਵਿੰਦਰ ਕੌਰ, ਸੁਰਿੰਦਰ ਕੌਰ, ਬਲਜੀਤ ਕੌਰ , ਮਨਜੀਤ ਕੌਰ ਹਾਜਰ ਸਨ।