Home Punjab ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

46
0


ਬਿੱਟੂ ਅਤੇ ਵੜਿੰਗ ਦੇ ਲੁਧਿਆਣਵੀਆਂ ਨੂੰ ਦਿਖਾਏ ਸੁਪਨੇ ?
ਦੇਸ਼ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਇਸ ਵਾਰ ਦੇਸ਼ ਭਰ ਵਿਚ ਬਹੁਤ ਸਾਰੇ ਲੋਕ ਸਭਾ ਹਲਕਿਆਂ ਵਿਚ ਇਕੋ ਪਰਿਵਾਰ ਦੇ ਜੀਅ, ਆਪਸ ਵਿਚ ਦੂਰ ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤ ਜਾਂ ਇਕੋ ਪਾਰਟੀਆਂ ਵਿਚ ਰਹੇ ਉਮੀਦਵਾਰਾਂ ਵਿਚਕਾਰ ਆਹਮੋ ਸਾਹਮਣੇ ਦਿਲਚਸਪ ਮੁਕਾਬਲੇ ਹੋ ਰਹੇ ਹਨ। ਉਨ੍ਹੰ ਹੀ ਹਲਕਿਆਂ ਵਿਚੋਂ ਪੰਜਾਬ ਦਾ ਲੋਕ ਸਭਾ ਹਲਕਾ ਲੁਧਿਆਣਾ ਵੀ ਸ਼ਾਮਲ ਹੈ। ਜਿਖੇ ਕਿਸੇ ਸਮੇਂ ਕਾਂਗਰਸ ਵਿਚ ਰਹੇ ਤਿੰਨ ਨੇਤਾਵਾਂ ਵਿਚ ਆਹਮੋ ਸਾਹਮਣੇ ਮੁਕਾਬਲਾ ਹੋਣ ਜਾ ਰਿਹਾ ਹੈ। ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਤੋਂ, ਤਿੰਨ ਵਾਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਰਵਨੀਤ ਸਿੰਘ ਬਿੱਟੂ ਭਾਜਪਾ ਵਲੋਂ ਅਤੇ ਕਿਸੇ ਸਮੇਂ ਕਾਂਗਰਸ ਦਾ ਹਿੱਸਾ ਰਹੇ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪਰਾਸ਼ਰ ਤਿੰਨੋਂ ਹੀ ਆਹਮੋ ਸਾਹਮਣੇ ਹਨ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉਮੀਦਵਾਰ ਪੱਪੂ ਪਰਾਸ਼ਰ ਲਈ ਲੁਧਿਆਣਾ ਵਾਸਤੇ ਵਿਜਨ ਪੇਸ਼ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਨੇ ਵੀ ਆਪਣਾ ਆਪਣਾ ਵਿਜਨ ਪੇਸ਼ ਕੀਤਾ ਹੈ ਕਿ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਲੁਧਿਆਣਾ ਹਲਕੇ ਲਈ ਕੀ ਕਰਨਗੇ। ਪਹਿਲਾਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਵਲੋਂ ਦਿਖਾਏ ਜਾ ਰਹੇ ਸੁਪਨਿਆਂ ਦੀ ਪਿਟਾਰੀ ਤੇ ਚਰਚਾ ਕਰਦੇ ਹਾਂ। ਬਿੱਟੂ ਨੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦਿਆਂ ਕਿਹਾ ਕਿ ਉਹ ਲੁਧਿਆਣੇ ਵਿਚ ਮੈਟਰੋ ਰੇਲ ਸੇਵਾ ਸ਼ੁਰੂ ਕਰਨਗੇ, ਲੁਧਿਆਣਾ ’ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਉਣਗੇ, ਲੁਧਿਆਣੇ ਏਮਜ ਹਸਪਤਾਲ ਬਨਵਾਉਣਗੇ, ਸਨਅਤ ਦੇ ਵਿਕਾਸ ਲਈ ਵਿਸੇਸ਼ ਉਪਰਾਲੇ ਕਰਨਗੇ ਅਤੇ ਖੇਤੀ ਖੇਤਰ ਨੂੰ ਲੀਹ ’ਤੇ ਲਿਆਉਣ ਲਈ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨਗੇ। ਹੁਣ ਬਿੱਟੂ ਦੇ ਇਨ੍ਹਾਂ ਦਾਅਵਿਆਂ ਦੀ ਸਮੀਖਿਆ ਕੀਤੀ ਜਾਵੇ ਤਾਂ ਦੱਸ ਦਈਏ ਕਿ ਲੁਧਿਆਣਾ ਵਿੱਚ ਮੈਟਰੋ ਰੇਲ ਚਲਾਉਣ ਦਾ ਵਿਚਾਰ ਇਸਤੋਂ ਪਹਿਲਾਂ ਸਾਲ 2007 ਵਿੱਚ ਆਇਆ ਸੀ। ਉਸ ਸਮੇਂ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ 10,000 ਕਰੋੜ ਰੁਪਏ ਖਰਚ ਕੀਤੇ ਗਏ ਸਨ। ਪਰ ਸਰਵੇ ਰਿਪੋਰਟ ’ਚ ਕਿਹਾ ਗਿਆ ਸੀ ਕਿ ਰੇਲ ਮੈਟਰੋ ਪ੍ਰੋਜੈਕਟ ਲੁਧਿਆਣਾ ’ਚ ਨਹੀਂ ਸ਼ੁਰੂ ਕੀਤਾ ਜਾ ਸਕਦਾ। ਜਿਸ ਤੋਂ ਬਾਅਦ ਸਾਲ 2012 ’ਚ ਫਿਰ ਇਸ ਯੋਜਨਾ ’ਤੇ ਚਰਚਾ ਸ਼ੁਰੂ ਹੋਈ ਅਤੇ ਉਸ ਲਈ 9840 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਤਿਆਰ ਕੀਤਾ ਗਿਆ ਸੀ ਪਰ ਮੁੜ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਤਾਂ ਹੁਣ ਜੇਕਰ ਇਹ ਪ੍ਰਾਜੈਕਟ ਪਹਿਲਾਂ ਵੀ ਦੋ ਵਾਰ ਰੱਦ ਹੋ ਚੁੱਕਾ ਹੈ ਤਾਂ ਰਵਨੀਤ ਸਿੰਘ ਬਿੱਟੂ ਲੁਧਿਆਣਾ ਵਿੱਚ ਮੈਟਰੋ ਕਿਵੇਂ ਚਾਲੂ ਕਰ ਸਕਣਗੇ । ਜਦੋਂ ਆਬਾਦੀ ਅਤੇ ਆਵਾਜਾਈ ਉਸ ਸਮੇਂ ਤੋਂ ਹੁਣ ਬੇਹੱਦ ਵਧ ਚੁੱਕੀ ਹੈ। ਲੁਧਿਆਣਾ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਏਮਜ਼ ਹਸਪਤਾਲ ਅਤੇ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਦੇ ਦਾਅਵੇ ਤੇ ਵੀ ਯਕੀਨ ਕਰਨਾ ਮੁਸ਼ਿਕਲ ਹੈ ਕਿਉਂਕਿ ਰਵਨੀਤ ਬਿੱਟੂ ਇਸਤੋਂ ਪਹਿਲਾਂ ਹੀ ਦਸ ਸਾਲ ਤੱਕ ਲੁਧਿਆਣਾ ਦੇ ਸੰਸਦ ਮੈਂਬਰ ਰਹੇ ਹਨ। ਉਸ ਸਮੇਂ ਇਨ੍ਹਾਂ ਨੂੰ ਇਹ ਪ੍ਰੋਜੈਕਟ ਕਦੇ ਯਾਦ ਹੀ ਨਹੀਂ ਆਏ। ਕਿਸੇ ਵੀ ਰਾਜ ਦੇ ਕਿਸੇ ਵੀ ਜ਼ਿਲੇ ਵਿੱਚ ਜੇਕਰ ਕੋਈ ਪ੍ਰੋਜੈਕਟ ਲੱਗਣਾ ਹੋਵੇ ਤਾਂ ਉਸਨੂੰ ਸੰਸਦ ਮੈਂਬਰ ਵਲੋਂ ਹੀ ਹਾਊਸ ਵਿਚ ਪੇਸ਼ ਕਰਨਾ ਪੈਂਦਾ ਹੈ। ਜਿਸ ਦੇ ਅਧੀਨ ਕੰਮ ਯਕੀਨੀ ਤੌਰ ’ਤੇ ਕੀਤਾ ਜਾਂਦਾ ਹੈ। ਫਿਰ ਸੰਸਦ ਮੈਂਬਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਅਤੇ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ। ਇੱਥੋਂ ਤੱਕ ਕਿ ਰਵਨੀਤ ਬਿੱਟੂ ਤਾਂ ਆਪਣੇ ਸੰਸਦ ਫੰਡ ਨੂੰ ਵੀ ਪੂਰੀ ਤਰ੍ਹਾਂ ਖਰਚ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਵਲੋਂ ਪੇਸ਼ ਕੀਤਾ ਵਿਜ਼ਨ ਸੁਣਨ ਨੂੰ ਤਾਂ ਚੰਗਾ ਲੱਗਦਾ ਹੈ ਪਰ ਅਸਲ ਵਿੱਚ ਇਸ ਨੂੰ ਲਾਗੂ ਕਰਨਾ ਅਸੰਭਵ ਹੈ। ਜੇਕਰ ਹੁਣ ਗੱਲ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਜਨ ਦੀ ਕਰੀਏ ਤਾਂ ਇਥੇ ਵੀ ਬਿੱਟੂ ਵਰਗਾ ਹੀ ਨਜ਼ਰ ਆਉਂਦਾ ਹੈ। ਵੜਿੰਗ ਨੇ ਲੁਧਿਆਣੇ ਨੂੰ ਇੱਕ ਮਾਡਲ ਸ਼ਹਿਰ ਬਣਾਉਣ, ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਪਾਰ ਕੇਂਦਰਾਂ ਲਈ ਸਿਧੀਆਂ ਉਡਾਣਾ ਨੂੰ ਯਕੀਨੀ ਬਨਾਉਣ, ਮੁੱਲਾਂਪੁਰ-ਜਗਰਾਓਂ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਨਾਉਣ ਆਧੁਨਿਕ ਖੇਡ ਸਟੇਡੀਅਮ, ਬੁੱਢਾ ਦਰਿਆ ਦੀ ਕਾਇਆ ਕਲਪ ਕਰਨ ਦੇ ਨਾਲ ਇਲੈਕਟ੍ਰੋਨਿਕ ਅਤੇ ਸੀਐਨਜੀ ਵਾਹਨਾ ਪ੍ਰਤੀ ਪ੍ਰੋਸਤਾਹਿਤ ਕਰਨ ਦਾ ਵਾਅਦਾ ਕੀਤਾ ਗਿਆ। ਜੇਕਰ ਇਨ੍ਹਾਂ ਵਾਅਦਿਆਂ ਦੀ ਸਮਿਖਿਆ ਕਰੀਏ ਤਾਂ ਹਲਵਾਰਾ ਹਵਾਈ ਅੱਡੇ ਤੋਂ ਵਪਾਰਿਕ ਉਡਾਣਾ ਅੰਤਰਰਾਸ਼ਟਰੀ ਪੱਧਰ ਤੇ ਯਕੀਨੀ ਕਰਵਾਉਣਾ ਕੇਂਦਰ ਸਰਕਾਰ ਦਾ ਕੰਮ ਹੈ, ਰੇਲਵੇ ਸਟੇਸ਼ਨਾਂ ਦਾ ਆਧੁਨੀਕਰਣ ਕਰਨਾ ਵੀ ਕੇਂਦਰ ਸਰਕਾਰ ਦਾ ਕੰਮ ਹੈ, ਜਿਥੋਂ ਤੱਕ ਬੁੱਢਾ ਦਰਿਆ ਦੀ ਕਾਇਆ ਕਲਪ ਕਰਨ ਦਾ ਮਾਮਲਾ ਹੈ ਇਸਤੋਂ ਪਹਿਲਾਂ ਵੀ ਸਰਕਾਰਾਂ ਕਈ ਵਾਰ ਇਸ ਯੋਜਨਾ ਤੇ ਕਰੋੜਾਂ ਰੁਪਏ ਖਰਚ ਕਰ ਚੁੱਕੀਅਆੰ ਹਨ ਅਤੇ ਹੁਣ ਤੱਕ ਸਿਫਰ ਰਿਹਾ। ਇਸ ਦੇ ਬਾਵਜੂਦ ਵੀ ਲੁਧਿਆਣਾ ਨੂੰ ਇੱਕ ਆਦਰਸ਼ ਸ਼ਹਿਰ ਵਿੱਚ ਤਬਦੀਲ ਕਰਨ ਦਾ ਸੁਪਨਾ ਵੜਿੰਗ ਕਿਵੇਂ ਪੂਰਾ ਕਰਨਗੇ ? ਹਾਂ ਉਨਾਂ ਦਾ ਇਕ ਵਾਅਦਾ ਹੈ ਜੋ ਜਰੂਰ ਵਫਾ ਹੋ ਸਕਦਾ ਹੈ ਉਹ ਇਲਾਕੇ ਵਿਚ ਇਲੈਕਟ੍ਰਾਨਿਕ ਅਤੇ ਸੀਐਨਜੀ ਵਾਹਨਾ ਨੂੰ ਪ੍ਰਫੁੱਲਤ ਕਰਨਾ ਹੈ। ਇਸ ਨਾਲ ਵਾਤਾਵਰਨ ਦੇ ਅਨੁਕੂਲ ਬਣਾ ਕੇ ਇਸ ਨੂੰ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸੰਸਦ ਮੈਂਬਰ ਆਪਣੇ ਡਿਊਟੀ ਨੂੰ ਜਿੰਮੇਵਾਰੀ ਅਤੇ ਆਪਣਾ ਫਰਜ਼ ਸਮਝਦੇ ਹੋਏ ਨਿਸ਼ਚਿਤ ਤੌਰ ’ਤੇ ਕੰਮ ਕਰਨ ਤਾਂ ਉਹ ਆਪਣੇ ਇਲਾਕੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਨਾਲ ਪੰਜ ਸਾਲ ਤੱਕ ਰਾਬਤਾ ਹੀ ਕਾਇਮ ਕਰ ਲੈਣ, ਉਨ੍ਹਾਂ ਦਾ ਫੋਨ ਅਟੈਂਡ ਕਰਨ ਅਤੇ ਛੋਟੇ ਮੋਟੇ ਕੰਮ ਕਰ ਦੇਣ ਅਤੇ ਇਕ ਸੰਸਦ ਮੈਂਬਰ ਨੂੰ ਮਿਲਣ ਵਾਲਾ ਫੰਡ ਪੂਰਾ ਇਮਾਨਦਾਰੀ ਨਾਲ ਖਰਚ ਕਰ ਦੇਣ ਤਾਂ ਅੱਜ ਦੇ ਸਮੇਂ ਵਿਚ ਉਸਨੂੰ ਵੀ ਸਫਲ ਸੰਸਦ ਮੈਂਬਰ ਗਿਣਿਆ ਜਾ ਸਕਦਾ ਹੈ। ਪਰ ਬਹੁਤੇ ਸੰਸਦ ਮੈਂਬਰ ਜਿੱਤਣ ਤੋਂ ਬਾਅਦ ਨਾ ਤਾਂ ਆਪਣੇ ਵਰਕਰਾਂ ਦੀ ਗੱਲ ਸੁਨਣਾ ਚਾਹੁੰਦੇ ਹਨ, ਨਾਂ ਉਨ੍ਹਾਂ ਵਨਾਲ ਰਾਬਤਾ ਕਾਇਮ ਰੱਖਦੇ ਹਨ, ਕੰਮ ਕਰਨਾ ਤਾਂ ਦੂਰ ਦੀ ਗੱਲ ਅਤੇ ਸੰਸਦ ਫੰਡ ਨੂੰ ਵੀ ਖਰਚ ਕਰਨ ਵਿਚ ਮੁਸ਼ਿਕਲ ਮਹਿਸੂਸ ਕਰਦੇ ਹਨ। ਇਸ ਲਈ ਰਵਨੀਤ ਬਿੱਟੂ, ਰਾਜਾ ਵੜਿੰਗ ਅਤੇ ਪੱਪੀ ਪ੍ਰਾਸ਼ਰ ਵਿਚੋਂ ਜੇਕਰ ਕੋਈ ਜਿੱਤ ਜਾਂਦਾ ਹੈ ਤਾਂ ਇਨਾਂ ਗੱਲਾਂ ਵੋਲ ਵੀ ਧਿਆਨ ਦੇ ਦੇਵੇ ਤਾਂ ਸਫਲ ਸੰਸਦ ਮੰਨੇ ਜਾਣਗੇ। ਜਿੰਨਾਂ ਸਮਾਂ ਇਹ ਘੋਸ਼ਣਾ ਪੱਤਰ ਕਾਨੂੰਨੀ ਦਾਇਰੇ ਵਿਚ ਸਰਕਾਰੀ ਦਸਤਾਵੇਜ ਵਜੋਂ ਨਹੀਂ ਮੰਨੇ ਜਾਂਦੇ ਉਨ੍ਹਾਂ ਸਮਾਂ ਅਜਿਹੇ ਵਾਅਦਿਆਂ ਤੇ ਕੋਈ ਵੀ ਯਕੀਨ ਨਹੀਂ ਕਰ ਸਕਦਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here