Home Punjab ਸਲੱਮ ਏਰੀਏ ਦੇ ਵੋਟਰਾਂ ਨੂੰ ਕੀਤਾ ਜਾਗਰੂਕ

ਸਲੱਮ ਏਰੀਏ ਦੇ ਵੋਟਰਾਂ ਨੂੰ ਕੀਤਾ ਜਾਗਰੂਕ

27
0


ਨਵਾਂ ਸ਼ਹਿਰ 24 ਮਈ (ਅਨਿਲ – ਸੰਜੀਵ) : ਲੋਕ ਸਭਾ ਚੋਣਾਂ 2024 ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ,ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਅਤੇ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਅਨੁਸਾਰ ਗਰੀਨ ਇਲੈਕਸ਼ਨ 2024 ਮਨਾਉਣ ਸਬੰਧੀ ਜ਼ਿਲਾ ਸਵੀਪ ਟੀਮ ਵੱਲੋਂ ਰਾਹੋ ਦੇ ਸਲੱਮ ਏਰੀਆ ਦਾ ਦੌਰਾ ਕੀਤਾ ਗਿਆ। ਜਿਲਾ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਵੱਲੋਂ ਹਾਜ਼ਰ ਵੋਟਰਾਂ ਨੂੰ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਂ ਉਤਸਵ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਉਹਨਾਂ ਗਰੀਨ ਇਲੈਕਸ਼ਨ 2024 ਦੇ ਮਿਸ਼ਨ ਅਨੁਸਾਰ ਵੋਟਰਾਂ ਨੂੰ ਪੌਦਿਆਂ ਦੀ ਵੰਡ ਵੀ ਕੀਤੀ ਅਤੇ ਪ੍ਰੇਰਿਤ ਕੀਤਾ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਇੱਕ ਇੱਕ ਪੌਦਾ ਜਰੂਰ ਲਗਾਉਣ ਤਾਂ ਕਿ ਅਸੀਂ ਆਉਣ ਵਾਲੇ ਭਵਿੱਖ ਲਈ ਵਾਤਾਵਰਨ ਦੀ ਸੰਭਾਲ ਕਰ ਸਕੀਏ। ਉਹਨਾਂ ਕਿਹਾ ਕਿ ਵੋਟ ਬਿਨਾਂ ਕਿਸੇ ਲਾਲਚ ਡਰ ਦਬਾ ਜਾਤ ਪਾਤ ਦੇ ਪ੍ਰਭਾਵ ਤੋਂ ਬਿਨਾਂ ਪਾਉਣੀ ਹੈ ਅਤੇ ਇੱਕ ਸੂਝਵਾਨ ਸੁਹਿਰਦ ਉਮੀਦਵਾਰ ਚੁਣਨਾ ਹੈ ਜਿਹੜਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰੇ। ਇਸ ਮੌਕੇ ਹਰਦੀਪ ਕੌਰ ਸਹਾਇਕ ਪ੍ਰੋਫੈਸਰ ਬੀ ਐਲ ਐਮ ਗਰਲਸ ਕਾਲਜ ਨਵਾਂ ਸ਼ਹਿਰ ,ਓਂਕਾਰ ਸਿੰਘ ਕੰਪਿਊਟਰ ਫੈਕਲਟੀ ਮੌਜੂਦ ਸਨ।

LEAVE A REPLY

Please enter your comment!
Please enter your name here