ਲੁਧਿਆਣਾ,29 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਕੇਂਦਰੀ ਉਦਯੋਗ ਤੇ ਵਣਜ ਮੰਤਰੀ ਪਿਊਸ਼ ਗੋਇਲ ਵੱਲੋਂ ਅੱਜ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਮਹਾਂਨਗਰ ਦੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸਨਅਤੀ ਆਗੂਆਂ ਨੇ ਗੋਇਲ ਨੂੰ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ।ਗੋਇਲ ਨੇ ਸਨਅਤਕਾਰਾਂ ਨੂੰ ਭਰੌਸਾ ਦੁਆਇਆ ਕਿ ਉਹ 1 ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣ ਕੇ ਲੋਕ ਸਭਾ ਭੇਜਣ,ਤਾਂ ਮੋਦੀ 3 ਸਰਕਾਰ ਵਿੱਚ ਰਹਿੰਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਜੇ ਸਾਂਪਲਾ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ, ਅਨਿਲ ਸਰੀਨ ਸੂਬਾ ਜਨਰਲ ਸਕੱਤਰ,ਰਜਨੀਸ਼ ਧੀਮਾਨ ਜ਼ਿਲ੍ਹਾ ਪ੍ਰਧਾਨ ਭਾਜਪਾ, ਦਿਨੇਸ਼ ਸਰਪਾਲ ਆਦਿ ਹਾਜ਼ਰ ਸਨ।