Home crime ਪਿੰਡ ਭੰਡਾਲ ਬੂਟਾ ਦੇ ਵਿਅਕਤੀ ਦਾ ਮਨੀਲਾ ’ਚ ਕਤਲ

ਪਿੰਡ ਭੰਡਾਲ ਬੂਟਾ ਦੇ ਵਿਅਕਤੀ ਦਾ ਮਨੀਲਾ ’ਚ ਕਤਲ

32
0


ਨੂਰਮਹਿਲ 2 ਜੂਨ (ਸੰਜੀਵ ਕੁਮਾਰ) : ਪਿੰਡ ਭੰਡਾਲ ਹਿੰਮਤ ਭੰਡਾਲ ਬੂਟਾ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਮੂਹ ਲੋਕਾਂ ਨੂੰ ਇਹ ਪਤਾ ਲੱਗਾ ਕਿ ਭੰਡਾਲ ਬੂਟਾ ਦਾ ਵਾਸੀ ਜਗਦੀਸ਼ ਸਿੰਘ ਚੌਹਾਨ ਪੁੱਤਰ ਹਰੀ ਸਿੰਘ ਚੌਹਾਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਮਨੀਲਾ ’ਚ ਰਹਿ ਰਿਹਾ ਸੀ, ਉਸ ਦਾ ਕਿਸੇ ਨੇ ਕਤਲ ਕਰ ਦਿੱਤਾ। ਅਚਨਚੇਤ ਮਿਲੀ ਇਸ ਖ਼ਬਰ ਦੇ ਨਾਲ ਸੋਗ ਦੀ ਲਹਿਰ ਦੌੜ ਗਈ।ਦੱਸਣਯੋਗ ਹੈ ਕਿ ਜਗਦੀਸ਼ ਸਿੰਘ ਦੋ ਮਹੀਨੇ ਪਹਿਲਾਂ ਭਾਰਤ ਛੁੱਟੀ ਕੱਟ ਕੇ ਗਿਆ ਸੀ ਉਹ ਆਪਣੇ ਪਿੱਛੇ ਇਕ ਭਰਿਆ ਪਰਿਵਾਰ ਪਤਨੀ ਤੇ ਤਿੰਨ ਬੇਟੀਆਂ ਛੱਡ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਸਮੁੰਦਰ ਕਿਨਾਰੇ ਪਈ ਕਈ ਦਿਨਾਂ ਬਾਅਦ ਮਿਲੀ। ਕਿਹਾ ਜਾ ਰਿਹਾ ਹੈ ਕਿ ਜਗਦੀਸ਼ ਦਾ ਸੰਸਕਾਰ ਉਸ ਦੀ ਮ੍ਰਿਤਕ ਦੇਹ ਪਿੰਡ ਭੰਡਾਲ ਹਿੰਮਤ ਲਿਆਉਣ ’ਤੇ ਕੀਤਾ ਜਾਵੇਗਾ।