ਨੰਗਲ,2 ਜੂਨ (ਵਿਕਾਸ ਮਠਾੜੂ – ਮੁਕੇਸ਼) : ਨੰਗਲ ਸ਼ਹਿਰ ਦੇ ਮਸਹੂਰ ਕਾਰੋਬਾਰੀ ਅਤੇ ਸਮਾਜ ਸੇਵੀ ਦੈਹਲ ਆਟੋ ਮੋਬਾਇਲ ਅਤੇ ਪਾਲ ਆਟਮੋਬਾਇਲ ਦੇ ਮਾਲਕ ਬਖਸੀਸ ਸਿੰਘ ਰੇਲਵੇ ਰੋਡ ਦੇ ਧਰਮ ਪਤਨੀ ਅਤੇ ਜਥੇਦਾਰ ਰਣਜੀਤ ਸਿੰਘ ਦਿਓਲ ਕੈਨੇਡਾ ਵਾਲਿਆਂ ਦੀ ਭਰਜਾਈ ਬੀਬੀ ਸੁਰਜੀਤ ਕੌਰ, ਜੋ ਕਿ ਪਿੱਛਲੇ ਦਿਨੀਂ ਪ੍ਰਮਾਤਮਾਂ ਵਲੋਂ ਬਖਸ਼ੀ ਗਈ ਸੁਆਸਾਂ ਦੀ ਪੂੂੰਜੀ ਨੂੰ ਭੋਗਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਦੇ ਨਮਿੱਤ ਗੁਰਦੁਆਰਾ ਕਾਰ ਸੇਵਾ ਰੇਲਵੇ ਰੋਡ ਨੰਗਲ ਵਿਖੇ ਦੀ ਆਤਮਿਕ ਸ਼ਾਂਤੀ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਮੌਕੇ ਭਾਈ ਬਖਸੀਸ ਸਿੰਘ ਦੇ ਗ੍ਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅੰਮਿ੍ਤਬੀਰ ਸਿੰਘ ਅਤੇ ਭਾਈ ਕਰਮਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਭਿਬੌਰ ਸਾਹਿਬ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਮਾਤਾ ਸੁਰਜੀਤ ਕੌਰ ਨੂੰ ਗੁਰਬਾਣੀ ਸਿਧਾਂਤ ਅਨੁਸਾਰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਮਾਤਾ ਸੁਰਜੀਤ ਕੌਰ ਦਾ ਸਾਰਾ ਜੀਵਨ ਗੁਰੂ ਘਰਾਂ ਦੀ ਸੇਵਾ ਕਰਨ ਲਈ ਸਮਰਪਿਤ ਰਿਹਾ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਗੁਰੂ ਘਰਾਂ ਵਿਚ ਸੇਵਾ ਕਰਨੀ ਨਹੀਂ ਛੱਡੀ।ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੀ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਸਾਨੂੰ ਮਾਤਾ ਸੁਰਜੀਤ ਕੌਰ ਦੇ ਜੀਵਨ ਤੋਂ ਸੇਧ ਲੈਕੇ ਗੁਰੂ ਘਰਾਂ ਦੀ ਸੇਵਾ ਲਈ ਸਮਰਪਿਤ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ, ਬਾਬਾ ਪੇ੍ਮ ਸਿੰਘ ਭੱਲੜੀ, ਭਾਈ ਹਰਤੇਗਵੀਰ ਸਿੰਘ ਵੱਲੋਂ ਵੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਸਮੇਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਜੀ ਵਲੋਂ ਭਾਈ ਬਖਸ਼ੀਸ਼ ਸਿੰਘ ਜੀ ਦੇ ਸਪੁੱਤਰਾਂ ਭਾਈ ਜਸਪਾਲ ਸਿੰਘ, ਭਾਈ ਅਵਤਾਰ ਸਿੰਘ, ਸੁਰਿੰਦਰ ਸਿੰਘ, ਭਾਈ ਪਰਮਜੀਤ ਸਿੰਘ ਨੂੰ ਸਤਿਕਾਰ ਵਜੋਂ ਸਿਰੋਪੇ ਬਖਸ਼ਿਸ਼ ਕੀਤੇ ਗਏ ਤੇ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਨਯਾ ਨੰਗਲ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਠੇਕੇਦਾਰ, ਕਰਨੈਲ ਸਿੰਘ ਭਾਉਵਾਲ ਗੁਰਦੀਪ ਸਿੰਘ ਬਾਵਾ, ਮਨਮੋਹਨ ਸਿੰਘ ਮੋਹਨੀ, ਇੰਦਰਪਾਲ ਸਿੰਘ ਮਦਾਨ, ਜੋਗਿੰਦਰ ਸਿੰਘ ਅਵਤਾਰ ਸਿੰਘ ਤਾਰੀ ਵਲੋਂ ਦਸਤਾਰ ਦੇ ਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਜੀਵ ਗੌਤਮ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ ਬੀਬੀ ਬਲਵਿੰਦਰ ਕੌਰ ਬੈਂਸ ਤੋਂ ਇਲਾਵਾ ਇੰਸਪੈਕਟਰ ਸਰਬਜੀਤ ਸਿੰਘ ਕੁਲਗਰਾਂ, ਹਰਜਿੰਦਰ ਸਿੰਘ ਕੁਲਗਰਾਂ, ਬਲਬੀਰ ਸਿੰਘ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ,ਰਾਜ ਸਿੰਘ ਨੰਗਲ, ਜਸਵਿੰਦਰ ਸਿੰਘ ਸੈਣੀ, ਸੁਖਵੰਤ ਸਿੰਘ ਸੈਣੀ,ਸੰਦੀਪ ਮਿੱਤਲ, ਸਤਨਾਮ ਸਿੰਘ, ਹਰਵਿੰਦਰ ਸਿੰਘ ਗੁਰ ਕਿਰਪਾ ਹਾਇਰ ਪ੍ਰਚੇਜ, ਕਰਮਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਭਿਬੌਰ ਸਾਹਿਬ, ਕੌਂਸਲਰ ਵਿੱਦਿਆਂ ਸਾਗਰ, ਭਾਈ ਅਵਤਾਰ ਸਿੰਘ ਤਾਰੀ , ਜਸਵਿੰਦਰ ਸਿੰਘ ਸੈਣੀ ਰੇਲਵੇ ਰੋਡ, ਬਜ਼ੁਰਗ ਸਮਾਜਿਕ ਸ਼ਖਸੀਅਤ ਰਾਜੀ ਖੰਨਾ, ਪੂਰਨ ਸਿੰਘ, ਜਰਨੈਲ ਸਿੰਘ ਸੰਧੂ, ਲਲਿਤ ਚੌਧਰੀ ਮੇਨ ਮਾਰਕੀਟ, ਹਰਵਿੰਦਰ ਸਿੰਘ ਟੋਨੀ ਬੈਂਕ ਮੈਨੇਜਰ, ਪੋ੍. ਜਗਦੀਪ ਸਿੰਘ ਦੂਆ, ਓਂਕਾਰ ਸਿੰਘ ਭੁਪਿੰਦਰ ਸਿੰਘ ਦੈਹਲ, ਭਾਈ ਪਰਮਜੀਤ ਸਿੰਘ ਭਾਤਪੁਰ ਸਾਹਿਬ, ਪੂਰਨ ਸਿੰਘ , ਕੁਲਤਾਰ ਸਿੰਘ ਬਿੱਟਾ,ਰਜਿੰਦਰ ਸਿੰਘ ਬਿੱਟੂ, ਜਸਵੰਤ ਸਿੰਘ, ਬਾਬਾ ਨਾਥ ਸਿੰਘ, ਬਾਬਾ ਨਰਿੰਦਰ ਸਿੰਘ ਨਿਹੰਗ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਤੇਜ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ।