ਵਿਧਾਨ ਸ਼ਭਾ ਹਲਕਾ ਜਗਰਾਓਂ ਨੇ ਜੋ ਮਾਣ ਦਿੱਤਾ ਉਹ ਕਦੇ ਨਹੀਂ ਭੁਲਾਵਾਂਗਾ-ਵੜਿੰਗ
ਜਗਰਾਓਂ, 15 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )- ਲੁਧਿਆਣਾ ਸਾਇਡ ਜੀਟੀ ਰੋਡ ਤੇ ਸਥਿਤ ਓਵਰ ਸੈਵਨ ਸੀਜ਼ ਮੈਰਿਜ ਪੈਲੇਸ ਵਿਖੇ ਜਿਲਾ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਅਗੁਵਾਈ ਹੇਠ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਰੱਖੇ ਗਏ ਧੰਨਵਾਦੀ ਦੌਰੇ ਦੇ ਚਲਦੇ ਸੰਬੋਧਨ ਕਰਦਿਆਂ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕਰਦਿਆਂ ਵਿਧਾਨ ਸਭਾ ਹਲਕਾ ਜਗਰਾਓਂ ਦੇ ਕਾਂਗਰਸੀ ਲੀਡਰਸ਼ਿਪ, ਪਾਰਟੀ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਦਾ ਧਨਵਾਦ ਕਰਦਿਆਂ ਕਿਹਾ ਜੋ ਮਾਣ ਸਤਿਕਾਰ ਉਨ੍ਹਾਂ ਨੂੰ ਜਗਰਾਓਂ ਹਲਕੇ ਨੇ ਦਿਤਾ ਹੈ ਉਹ ਕਦੇ ਵੀ ਭੁਲਾ ਨਹੀਂ ਸਕਣਗੇ। ਉਨ੍ਹਾਂ ਦੀ ਜਿੱਤ ਵਿਚ ਜਗਰਾਓਂ ਹਲਕੇ ਦੀ ਟੀਮ ਜਗਤਾਰ ਸਿੰਘ ਜੱਗਾ, ਸੋਨੀ ਗਾਲਿਬ ਅਤੇ ਹੋਰ ਲੀਡਰਸ਼ਿਪ ਨੇ ਵੱਡਾ ਅਤੇ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਵਿਸਵਾਸ਼ ਦਵਾਇਆ ਕਿ ਉਹ ਹਰੇਕ ਦੇ ਸੁੱਖ ਦੁੱਖ ਵਿਚ ਅੱਗੇ ਹੋ ਕੇ ਖੜ੍ਹਣਗੇ, ਉਸ ਵਿਚ ਕਿਸੇ ਵੱਡੇ ਛੋਟੇ ਦਾ ਕੋਈ ਭੇਦ ਭਾਵ ਨਹੀਂ ਹੋਵੇਗਾ। ਪਾਰਟੀ ਲਈ ਕੰਮ ਕਰਨ ਵਾਲਾ ਅਤੇ ਖੜ੍ਹਣ ਵਾਲਾ ਹਰ ਵਰਕਰ ਉਨ੍ਹਾਂ ਲਈ ਸਨਮਾਨਯੋਗ ਹੈ। ਇਸ ਮੌਕੇ ਉਨ੍ਹਾਂ ਸਮੁੱਚੇ ਕਾਂਗਰਸੀ ਵਰਕਰਾਂ ਨੂੰ ਇਕ ਹੋਣ ਦਾ ਸੱਦਾ ਦਿਤਾ ਅਤੇ ਜੋ ਵਰਕਰ ਕਿਸੇ ਗੱਲ ਤੋਂ ਨਾਰਾਜ ਹੋ ਕੇ ਬੈਠੇ ਹਨ ਉਨ੍ਹਾਂ ਨੂੰ ਨਾਰਾਜ਼ਗੀ ਛੱਡ ਕੇ ਪਾਰਟੀ ਲਈ ਪਹਿਲਾਂ ਵਾਂਗ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਖੁਦ ਵੀ ਜਾ ਕੇ ਰੁੱਸੇ ਹੋਏ ਵਰਕਰਾਂ ਨੂੰ ਨਾਲ ਤੋਰਨ ਤੋਂ ਪਿੱਛੇ ਨਹੀਂ ਹਟਣਗੇ। ਉਹ ਖੁਦ ਜਾ ਕੇ ਨਾਰਾਜ਼ ਵਰਕਰਾਂ ਨੂੰ ਪਾਰਟੀ ਵਿਚ ਲੈ ਕੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ ਕਿਉਂਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਾਨੂੰ ਆਪਣੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਕਾਕਾ ਲੋਹਗੜ੍ਹ, ਕੇ.ਕੇ ਬਾਵਾ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਬਲਾਕ ਕਾਂਗਰਸ ਜਗਰਾਉਂ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਅਜੀਤ ਸਿੰਘ ਠੁਕਰਾਲ, ਅਮਰਨਾਥ ਕਲਿਆਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਸਬੰਧਤ ਪੰਚ, ਸਰਪੰਚ ਅਤੇ ਬਲਾਕ ਸਮਿਤੀ ਮੈਂਬਰ, ਜਿਲਾ ਪ੍ਰੀਸ਼ਦ ਮੈਂਬਰ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਖਲੀਫਾ ਨੇ ਸੁਣਾਈਆਂ ਖਰੀਆਂ ਖਰੀਆਂ-
ਕਾਂਗਰਸ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਲੁਧਿਆਣਾ ਸਾਈਡ ਜੀ.ਟੀ ਰੋਡ ਸਥਿਤ ਮੈਰਿਜ ਪੈਲੇਸ ਵਿਖੇ ਕਰਵਾਏ ਗਏ ਧੰਨਵਾਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੁਰਸ਼ੋਤਮ ਲਾਲ ਖਲੀਫਾ ਨੇ ੁਾਪਟੀ ਹਾਈ ਕਮਾਂਡ ਨੂੰ ਖਰੀਆਂ ਖਰੀਆਂ ਸੁਨਾਉਣ ਤੋਂ ਵੀ ਗੁਰੇਜ ਨਹੀਂ ਕੀਤਾ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਹੇਠਲੇ ਪੱਧਰ ਦੇ ਪਾਰਟੀ ਵਰਕਰਾਂ ਅਤੇ ਟਕਸਾਲੀ ਕਾਂਗਰਸੀ ਆਗੂਆਂ ਨਾਲ ਜੋੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰ ਹਮੇਸ਼ਾ ਪਾਰਟੀ ਲਈ ਕੰਮ ਕਰਦੇ ਹਨ ਅਤੇ ਜੋ ਨਵੇਂ ਲੋਕ ਆਉਂਦੇ ਹਨ ਉਹ ਉਨ੍ਹਾਂ ਦਾ ਫਾਇਦਾ ਉਠਾਉਂਦੇ ਹਨ ਅਤੇ ਇਕ ਪਾਸੇ ਹੋ ਜਾਂਦੇ ਹਨ। ਉਨ੍ਹਾਂ ਦਾ ਪਾਰਟੀ ਨੂੰ ਕੋਈ ਸਥਾਈ ਲਾਭ ਨਹੀਂ ਹੁੰਦਾ। ਜਦੋਂ ਕਿ ਟਕਸਾਲੀ ਵਰਕਰ ਹਮੇਸ਼ਾ ਪਾਰਟੀ ਦੇ ਨਾਲ ਖੜੇ ਹਨ। ਇਸ ਲਈ ਜੇਕਰ ਕਾਂਗਰਸ ਹਾਈਕਮਾਂਡ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਹੁਣ ਤੋਂ ਹੀ ਘਰ ਬੈਠੇ ਚੁੱਪਚਾਪ ਬੈਠੇ ਸਮੂਹ ਟਕਸਾਲੀ ਵਰਕਰਾਂ ਅਤੇ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰੇ ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਕਿ ਨਵਾਂ 9 ਦਿਨ ਹੈ, ਪੁਰਾਣਾ 100 ਦਿਨ, ਜੋ ਪਾਰਟੀ ਵਰਕਰ ਹਨ, ਉਹ ਹੀ ਪਾਰਟੀ ਲਈ ਖੜ੍ਹਣਗੇ।
ਜਗਰਾਉਂ ਵਿੱਚ ਖੋਲ੍ਹਣਗੇ ਦਫ਼ਤਰ-
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦੇਣਗੇ। ਜਿਸ ਵੀ ਕਿਸੇ ਨੂੰ ਕੋਈ ਕੰਮ ਹੋਵੇਗਾ ਉਹ ਪਹਿਲ ਦੇ ਆਧਾਰ ’ਤੇ ਕਰਨਗੇ। ਇਸ ਦੇ ਲਈ ਜਗਰਾਉਂ ਵਿੱਚ ਪੱਕਾ ਦਫ਼ਤਰ ਖੋਲਿ੍ਹਆ ਜਾਵੇਗਾ ਅਤੇ ਜੇਕਰ ਕੋਈ ਵੀ ਵਰਕਰ ਦਫ਼ਤਰ ਪਹੁੰਚ ਕੇ ਆਪਣੀ ਸਮੱਸਿਆ ਦੱਸਦਾ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਕਿ ਉਨ੍ਹਾਂ ਦੀ ਫੋਨ ਕਾਲ ਅਟੈਂਡ ਨਹੀਂ ਹੋਈ ਜਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।