Home Punjab ਅੰਤਰਰਾਸ਼ਟਰੀ ਯੋਗਾ ਡੇ ਤੇ ਭੱਦਰਕਾਲੀ ਮੰਦਰ ਵਿਖੇ ਕਰਵਾਇਆ ਯੋਗਾ

ਅੰਤਰਰਾਸ਼ਟਰੀ ਯੋਗਾ ਡੇ ਤੇ ਭੱਦਰਕਾਲੀ ਮੰਦਰ ਵਿਖੇ ਕਰਵਾਇਆ ਯੋਗਾ

35
0

ਜਗਰਾਓਂ, 21 ਜੂਨ ( ਰਾਜਨ ਜੈਨ)-ਸਥਾਨਕ ਭੱਦਰਕਾਲੀ ਮੰਦਰ ਵਿਖੇ ਅੰਤਰਰਾਸ਼ਟਰੀ ਯੋਗਾ ਡੇ ਤੇ ਪਤੰਜਲੀ ਯੋਗਪੀਠ, ਹਰਦਵਾਰ ਤੋਂ ਪ੍ਰਮਾਣਿਤ ਸ਼ਸ਼ੀ ਭੂਸ਼ਣ ਜੈਨ ਨੇ ਭਾਰੀ ਇਕੱਠ ਨੂੰ ਯੋਗ ਆਸਨ ਅਤੇ ਪ੍ਰਾਣਾਯਾਮ ਕਰਵਾਏ । ਸੇਵਾ ਭਾਰਤੀ ਜਗਰਾਓਂ ਦੇ ਪ੍ਰਧਾਨ ਡਾਕਟਰ ਵਿਪਨ ਗੁਪਤਾ, ਭਾਰਤ ਵਿਕਾਸ ਪਰਿਸ਼ਦ , ਜਗਰਾਓਂ ਦੇ ਪ੍ਰਧਾਨ ਸੁਖਦੇਵ ਗਰਗ ਅਤੇ ਰਾਸ਼ਟਰੀ
ਸਵੈਂਮ ਸੇਵਕ ਸੰਘ ਦੇ ਜ਼ਿਲਾ ਸੰਘ ਚਾਲਕ ਡਾਕਟਰ ਭਾਰਤ ਭੂਸ਼ਣ ਸਿੰਗਲਾ ਦੀ ਨਿਗਰਾਨੀ ਹੇਠ ਲਗਾਏ ਇਸ ਯੋਗ ਸ਼ਿਵਿਰ ਵਿਚ ਮਹਿਲਾਵਾਂ, ਪੁਰਸ਼ਾਂ,ਬੱਚਿਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ । ਸ਼ਸ਼ੀ ਭੂਸ਼ਣ ਜੈਨ ਅਤੇ ਡਾਕਟਰ ਭਾਰਤ ਭੂਸ਼ਣ ਸਿੰਗਲਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਯੋਗ ਦੀ ਮਹਤਤਾ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਜੇ ਕਰ ਅਸੀਂ ਹਰ ਰੋਜ਼ ਯੋਗ ਨੂੰ ਆਪਣੀ ਜਿੰਦਗੀ ਦਾ ਇਕ ਜ਼ਰੂਰੀ ਹਿੱਸਾ ਸਮਝ ਕੇ ਯੋਗ ਕਰਨਾ ਸ਼ੁਰੂ ਕਰ ਦੇਈਏ ਤਾਂ ਅਸੀ ਸਾਰੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ । ਸ਼ਸ਼ੀ ਭੂਸ਼ਣ ਜੈਨ ਪਤੰਜਲੀ ਯੋਗਪੀਠ ਹਰਦਵਾਰ ਦੇ ਪ੍ਰਮਾਣਿਤ ਯੋਗਾ ਟ੍ਰੇਨਰ ਤੋਂ ਅਲਾਵਾ ਕੌਮਾਂਤਰੀ ਪੱਧਰ ਤੇ ਹਰ ਖੇਤਰ ਵਿਚ ਅਨੇਕਾਂ ਪ੍ਰਕਾਰ ਦੇ ਸੇਵਾ ਦੇ ਕੈਂਪ ਲਾਉਣ ਵਾਲੀ ਗੈਰ ਰਾਜਨੀਤਿਕ ਸੰਸਥਾਂ ਭਾਰਤ ਵਿਕਾਸ ਪਰਿਸ਼ਦ ਜਗਰਾਓਂ ਦੇ ਜਨਰਲ ਸਕੱਤਰ, ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਜਗਰਾਓਂ ਦੇ ਜਨਰਲ ਸਕੱਤਰ ਅਤੇ ਪਿਛਲੇ ਅਠਾਰਾਂ ਸਾਲਾਂ ਤੋਂ ਸੋ ਤੋਂ ਵੀ ਵੱਧ ਗਰੀਬ ਪਰਿਵਾਰਾਂ ਨੂੰ ਸੰਗਰਾਦ ਵਾਲੇ ਦਿਨ ਰਾਸ਼ਨ ਵੰਡਣ ਵਾਲੇ ਸੰਸਥਾਂ ਸਵਾਮੀ ਰੂਪ ਚੰਦ ਜੈਨ ਸੇਵਾ ਸੋਸਾਇਟੀ ਦੇ ਖਜ਼ਾਨਚੀ ਹਨ । ਯੋਗ ਦੇ ਇਸ ਸ਼ਿਵਰ ਵਿਚ ਸ਼ੈਲੀ ਗੁਪਤਾ,ਪੰਕਜ ਉੱਪਲ,ਵਾਨੀ ਉੱਪਲ, ਸੋਨੂੰ ਜੈਨ, ਕੁਲਭੂਸ਼ਨ ਅੱਗਰਵਾਲ, ਰਵਿੰਦਰ ਕੌਰ ਜਵਾਹਰ ਲਾਲ ਵਰਮਾ, ਰਾਜੇਸ਼ ਲੂੰਬਾ, ਅੰਜੂ ਗੁਪਤਾ, ਵਨੀਤ ਦੁਆ, ਲਲਿਤ ਅੱਗਰਵਾਲ,ਰਾਕੇਸ਼ ਕੁਮਾਰ, ਸੁਦੇਸ਼ ਸਪਰਾ, ਜਗਦੀਸ਼ ਸਪਰਾ ਅਤੇ ਭਾਰੀ ਗਿਣਤੀ ਵਿਚ ਯੋਗ ਸਾਧਕ ਹਾਜ਼ਰ ਸਨ ।