Home Uncategorized ਸਰਕਾਰੀ ਸਕੂਲ ਦੀ ਖੂਹੀ ’ਚ ਦੱਬੇ ਜਾਣ ਕਾਰਨ ਮਜ਼ਦੂਰ ਦੀ ਮੌਤ, ਪਰਿਵਾਰ...

ਸਰਕਾਰੀ ਸਕੂਲ ਦੀ ਖੂਹੀ ’ਚ ਦੱਬੇ ਜਾਣ ਕਾਰਨ ਮਜ਼ਦੂਰ ਦੀ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

19
0


ਮਹਿਲ ਕਲਾਂ (ਰਾਜੇਸ ਜੈਨ) ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਸਰਕਾਰੀ ਸਕੂਲ ’ਚ ਪਹਿਲਾਂ ਹੀ ਪੁੱਟੀ ਇਕ ਖੂਹੀ ’ਚ ਕੰਮ ਕਰਦੇ ਸਮੇਂ ਇਕ ਮਜ਼ਦੂਰ ਮਿੱਟੀ ਦੀ ਢਿੱਗ ਹੇਠਾਂ ਦੱਬ ਗਿਆ ਤੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਸੋਹਣ ਖ਼ਾਨ (50) ਪੁੱਤਰ ਮੋਹਨ ਖ਼ਾਨ ਵਾਸੀ ਬੀਹਲਾ ਜੋ ਕਿ ਪਿੰਡ ਦੇ ਸਕੂਲ ’ਚ ਕਰੀਬ 20 ਕੁ ਫੁੱਟ ਡੂੰਘੀ ਖੂਹੀ ’ਚ ਕੰਮ ਕਰ ਰਿਹਾ ਸੀ। ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਖੂਹੀ ਹੇਠਾਂ ਦੱਬਿਆ ਗਿਆ, ਜਿਸ ਨੂੰ ਪਿੰਡ ਵਾਸੀਆਂ ਨੇ ਜੇਸੀਬੀ ਤੇ ਟ੍ਰੈਕਟਰਾਂ ਦੀ ਮਦਦ ਨਾਲ ਕਈ ਘੰਟੇ ਬਾਅਦ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮ੍ਰਿਤਕ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਮਜ਼ਦੂਰੀ ਕਰ ਕੇ ਕਰਦਾ ਆ ਰਿਹਾ ਸੀ ਉਹ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਿਆ। ਇਸ ਮੌਕੇ ਥਾਣਾ ਟੱਲੇਵਾਲ ਦੇ ਮੁਖੀ ਸੁਖਵਿੰਦਰ ਸਿੰਘ ਸੰਘਾ ਨੇ ਪਿੰਡ ਬੀਹਲਾ ਵਿਖੇ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਥਾਣਾ ਮੁਖੀ ਸੰਘਾ ਨੇ ਕਿਹਾ ਕਿ ਉਕਤ ਮਜ਼ਦੂਰ ਸਕੂਲ ’ਚ ਖੂਹੀ ਦਾ ਕੰਮ ਕਰਦੇ ਸਮੇਂ ਉਹ ਮਿੱਟੀ ਵਿਚ ਦੱਬ ਗਿਆ ਜਿਸ ਨੂੰ ਭਾਰੀ ਜੱਦੋ ਜਹਿਦ ਕਰ ਕੇ ਕਈ ਘੰਟਿਆਂ ਬਾਹਰ ਕੱਢਣ ਉਪਰੰਤ ਜਦੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭੇਜਿਆ ਗਿਆ ਉਸਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਟੱਲੇਵਾਲ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।