Home Uncategorized ਰੋਟਰੀ ਕਲੱਬ ਦੀ ਨਵੀਂ ਟੀਮ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ...

ਰੋਟਰੀ ਕਲੱਬ ਦੀ ਨਵੀਂ ਟੀਮ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਪੰਜ ਨਿਬੂਲਾਈਜ਼ਰ ਮਸ਼ੀਨਾਂ ਦੇ ਕੇ ਆਪਣੀ ਟਰਮ ਸ਼ੁਰੂ ਕੀਤੀ

28
0


ਫ਼ਰੀਦਕੋਟ, 2 ਜੁਲਾਈ (ਰਾਜੇਸ਼ ਜੈਨ – ਲਿਕੇਸ਼ ਸ਼ਰਮਾ) – ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਖਜ਼ਾਨਚੀ ਪਵਨ ਵਰਮਾ ਨੇ ਆਪਣੀ ਟਰਮ ਦੇ ਸਾਲ 2024-25 ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਟੀ.ਬੀ.ਵਾਰਡ ਦੇ ਮਰੀਜ਼ਾਂ ਦੀ ਸਹੂਲਤ ਵਾਸਤੇ 5 ਨਿਬੂਲਾਈਜ਼ਰ ਭੇਟ ਕਰਕੇ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ-ਹਸਪਤਾਲ ਫ਼ਰੀਦਕੋਟ ਦੇ ਬੱਚਾ ਵਿਭਾਗ ’ਚ ਛੱਤ ਵਾਲੇ ਪੱਖੇ, ਕੰਧ ਵਾਲੇ ਪੱਖੇ, ਏ.ਸੀ., ਅਲਮਾਰੀਆਂ ਭੇਟ ਕਰਨ ਦੇ ਨਾਲ-ਨਾਲ ਵਾਰਡ ਅੰਦਰ ਦਾਖਲ ਬੱਚਿਆਂ ਵਾਸਤੇ ਦੁੱਧ ਅਤੇ ਫ਼ਲਾਂ ਦੀ ਸੇਵਾ ਆਰੰਭ ਕੀਤੀ ਗਈ ਸੀ।ਉਨ੍ਹਾਂ ਕਿਹਾ ਕਲੱਬ ਦੇ ਮੈਂਬਰਾਂ ਦੀ ਸੋਚ ਇਹੀ ਹੈ ਕਿ ਮਰੀਜ਼ਾਂ ਅਤੇ ਵਾਰਿਸਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਰੋਟੇਰੀਅਨ ਅਸ਼ੋਕ ਸੱਚਰ, ਸੰਜੀਵ ਮਿੱਤਲ, ਭਾਰਤ ਭੂਸ਼ਨ ਸਿੰਗਲਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਅਰਵਿੰਦਰ ਛਾਬੜਾ, ਸੰਜੀਵ ਗਰਗ ਵਿੱਕੀ, ਨਵੀਸ਼ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੁਖਵੰਤ ਸਿੰਘ, ਪਰਵਿੰਦਰ ਸਿੰਘ ਕੰਧਾਰੀ, ਕੇ.ਪੀ.ਸਿੰਘ, ਆਰਸ਼ ਸੱਚਰ, ਪਿ੍ਰਤਪਾਲ ਸਿੰਘ ਕੋਹਲੀ, ਯੋਗੇਸ਼ ਗਰਗ, ਡਾ.ਜੈਪ੍ਰੀਤ ਸਿੰਘ, ਪੁਸ਼ਮੀਤ ਬਰਾੜ, ਡਾ.ਵਿਸ਼ਵ ਮੋਹਨ ਗੋਇਲ ਪ੍ਰਮੁੱਖ ਤੌਰ ਤੇ ਹਾਜ਼ਰ ਸਨ।