ਲੁਧਿਆਣਾ,4 ਜੁਲਾਈ (ਬੌਬੀ ਸਹਿਜ਼ਲ) ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਹੋਲ ਖ਼ਰਾਬ ਕਰਨ ਵਾਲੇ ਗੁੰਡੇ ਅਨਸਰਾਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨਾਲ ਅਰੋਪੀਆਂ ਦੀ ਆਹਮੋ ਸਾਹਮਣੇ ਹੋਈ ਕ੍ਰਾਸ ਫਾਇਰਿੰਗ ਦੌਰਾਨ ਲੁਧਿਆਣਾ ਪੁਲਿਸ ਨੇ ਦੋ ਅਰੋਪੀਆਂ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਚਾਰ ਪਿਸਤੌਲ, ਛੇ ਮੈਗਜ਼ੀਨ, ਚਾਰ ਖੋਲ, 28 ਜ਼ਿੰਦਾ ਕਾਰਤੂਸ, ਇੱਕ ਕਾਰ ਅਤੇ ਤਿੰਨ ਖੰਡੇ ਕਿਰਪਾਨਾਂ ਬਰਾਮਦ ਕੀਤੇ ਗਏ। ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ ਦੋਨੋਂ ਅਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ।