Home Punjab ਨੌਜਵਾਨਾਂ ਨੇ ਪਿੰਡ ਰਾਮਗੜ੍ਹ ਰੁੜਕੀ ’ਚ ਬੂਟੇ ਲਗਾਏ

ਨੌਜਵਾਨਾਂ ਨੇ ਪਿੰਡ ਰਾਮਗੜ੍ਹ ਰੁੜਕੀ ’ਚ ਬੂਟੇ ਲਗਾਏ

27
0


ਲਾਲੜੂ, 14 ਜੁਲਾਈ (ਲਿਕੇਸ਼ ਸ਼ਰਮਾ) : ਸਾਡਾ ਇਹ ਖੁਆਬ, ਹਰਿਆ ਭਰਿਆ ਰਹੇ ਪੰਜਾਬ ਦੇ ਤਹਿਤ ਪਿੰਡ ਰਾਮਗੜ੍ਹ ਰੁੜਕੀ ਦੇ ਨੌਜਵਾਨਾਂ ਵੱਲੋਂ ਪਿੰਡ ਨੂੰ ਹਰਿਆ-ਭਰਿਆ ਤੇ ਸੋਹਣਾ ਬਣਾਉਣ ਦੇ ਚਾਅ ਨਾਲ ਪਿੰਡ ਦੀਆਂ ਜਨਤਕ ਥਾਵਾਂ ’ਤੇ ਕਰੀਬ 300 ਬੂਟੇ ਲਗਾਏ ਗਏ । ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪਿੰਡ ਦੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਇਆ ਜਾਵੇ ਤਾਂ ਜੋ ਪਿੰਡ ਦੀ ਦਿੱਖ ਵਧੀਆ ਤੇ ਵਾਤਾਵਰਨ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਮਸਾਨਘਾਟ ਤੇ ਸਕੂਲ ਸਮੇਤ ਪਿੰਡ ਦੇ ਨੇੜੇ ਖਾਲੀ ਪਈ ਥਾਂ ’ਚ ਬੂਟੇ ਲਗਾਏ ਗਏ ਹਨ, ਜਿਨ੍ਹਾਂ ਦੇ ਪਾਲਣ-ਪੋਸਣ ਦਾ ਜ਼ਿੰਮਾ ਵੀ ਉਨ੍ਹਾਂ ਵੱਲੋਂ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਤਿੰਨ-ਤਿੰਨ ਨੌਜਵਾਨਾਂ ਦੀਆਂ ਟੀਮਾਂ ਬਣਾ ਕੇ ਉਹ ਵੱਖ-ਵੱਖ ਥਾਵਾਂ ’ਤੇ ਲੱਗੇ ਬੂਟਿਆਂ ਦੀ ਦੇਖ-ਰੇਖ ਕਰਨਗੇ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਖੁਰਾਕ ਦੇਣਗੇ ਤਾਂ ਜੋ ਉਹ ਵੱਡੇ ਹੋ ਕੇ ਰੁੱਖ ਬਣ ਕੇ ਪਿੰਡ ਦੀ ਹਰਿਆਲੀ ’ਚ ਵਾਧਾ ਕਰ ਸਕਣ। ‘ਆਪ’ ਦੇ ਸੀਨੀਅਰ ਆਗੂ ਤੇ ਟਰੱਕ ਯੂਨੀਅਨ ਡੇਰਾਬੱਸੀ ਦੇ ਪ੍ਰਧਾਨ ਸੁਖਦੀਪ ਸਿੰਘ ਫੌਜੀ ਰਾਮਗੜ੍ਹ ਰੁੜਕੀ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਬੂਟੇ ਲਗਾਉਣ ਦਾ ਜੋ ਬੀੜਾ ਚੁੱਕਿਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਵੱਲੋਂ ਜੋ ਬੂਟੇ ਲਗਾਏ ਜਾ ਰਹੇ ਹਨ, ਉਨ੍ਹਾਂ ਦੇ ਪਾਲਣ-ਪੋਸ਼ਣ ਕਰਨ ਦੀ ਸੋਚ ਇਕ ਚੰਗੀ ਸੋਚ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਨੌਜਵਾਨਾਂ ਵੱਲੋਂ ਚੁੱਕਿਆ ਬੀੜਾ ਹਮੇਸਾਂ ਫ਼ਤਿਹ ਹੁੰਦਾ ਹੈ। ਇਸ ਮੌਕੇ ਪਿੰਡ ਦੇ ਨੌਜਵਾਨ ਪਰਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੰਟੀ ਧੀਮਾਨ, ਗੁਰਦਿਆਲ ਸਿੰਘ, ਮੁਖਤਿਆਰ ਸਿੰਘ, ਗੁਰਵੀਰ ਸਿੰਘ, ਬਲਵਿੰਦਰ ਸਿੰਘ ,ਰਾਹੁਲ ਸੈਣੀ, ਅਜੈਬ ਸਿੰਘ,ਗੋਲੂ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਗਿੰਦਾ, ਹਰਭਜਨ ਸਿੰਘ ਤੇ ਲਖਵੀਰ ਸਿੰਘ ਆਦਿ ਵੀ ਹਾਜ਼ਰ ਸਨ।